ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ 1984 ਦੇ ਘੱਲੂਘਾਰੇ (ਓਪਰੇਸ਼ਨ ਬਲੂ ਸਟਾਰ) ਤੋਂ ਪਹਿਲਾਂ ਅਤੇ ਬਾਅਦ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਡਲ ਤਿਆਰ ਕਰਕੇ ਆਸਟ੍ਰੇਲੀਆ ਦੇ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕਰਨ ਜਾ ਰਹੇ ਹਨ। ਗੁਰਪ੍ਰੀਤ ਸਿੰਘ ਨੇ ਇਹ ਮਾਡਲ ਸੋਲਿਡ ਵੁੱਡ ਫਾਈਬਰ ਅਤੇ ਹੋਰ ਕੈਮੀਕਲ ਮਟੀਰੀਅਲ ਦੀ ਵਰਤੋਂ ਨਾਲ ਬਣਾਏ ਹਨ।
ਘੱਲੂਘਾਰੇ ਦੇ ਮਾਡਲ ਦਾ ਉਦੇਸ਼
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਡਲ ਬਣਾਉਣ ਦਾ ਮਕਸਦ ਹੈ ਕਿ ਦੁਨੀਆ ਨੂੰ ਦੱਸਿਆ ਜਾਵੇ ਕਿ ਸਿੱਖ ਪੰਥ ਨਾਲ ਕੀਤੀ ਗਈ ਨਾ-ਇਨਸਾਫ਼ੀ ਦਾ ਇਨਸਾਫ਼ ਅਜੇ ਤੱਕ ਨਹੀਂ ਮਿਲਿਆ। ਮਾਡਲ ਦਿੱਖਾਉਂਦਾ ਹੈ ਕਿ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕੀਤਾ ਗਿਆ ਸੀ ਅਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ।
ਗੁਰੂਘਰਾਂ ਵਿੱਚ ਮਾਡਲ ਰੱਖਣ ਦੀ ਬੇਨਤੀ
ਗੁਰਪ੍ਰੀਤ ਸਿੰਘ ਨੇ ਦੇਸ਼ ਅਤੇ ਵਿਦੇਸ਼ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਜਿਹੜੇ ਗੁਰੂਘਰਾਂ ਵਿੱਚ ਆਜਾਇਬ ਘਰ ਅਤੇ ਲਾਇਬ੍ਰੇਰੀਆਂ ਹਨ, ਉਨ੍ਹਾਂ ਵਿੱਚ 1984 ਤੋਂ ਪਹਿਲਾਂ ਅਤੇ ਬਾਅਦ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਡਲ ਰੱਖੇ ਜਾਣ। ਇਹ ਮਾਡਲ ਨੌਜਵਾਨਾਂ ਨੂੰ ਪਤਾ ਲਗਵਾਉਣਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਰੂਪ ਪਹਿਲਾਂ ਕੀ ਸੀ ਹੁੰਦਾ ਸੀ ਅਤੇ ਘੱਲੂਘਾਰੇ ਤੋਂ ਬਾਅਦ ਕੀ।
ਉਨ੍ਹਾਂ ਨੇ ਬੇਨਤੀ ਕੀਤੀ ਕਿ ਹਰ ਗੁਰੂਘਰ ਵਿੱਚ ਇਹੋ ਜਿਹੇ ਮਾਡਲ ਲਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਕਿ ਸਿੱਖਾਂ ਨਾਲ ਸਰਕਾਰਾਂ ਨੇ ਕਿਵੇਂ ਜੁਲਮ ਕੀਤਾ ਹੈ।