ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲਾਂ ਦੀ ਅੱਗ ਬੇਹਦ ਤੇਜ਼ੀ ਨਾਲ ਫੈਲ ਰਹੀ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਇਸ ਸਮੇਂ 87 ਥਾਵਾਂ ‘ਤੇ ਅੱਗ ਲੱਗੀ ਹੋਈ ਹੈ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਕਈ ਕਸਬਿਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ‘ਤੇ ਅਸਮਾਨੀ ਬਿਜਲੀ ਨੇ ਅੱਗ ਲਗਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ ਹਾਲਾਤ ਹੋਰ ਵੀ ਗੰਭੀਰ ਹੋ ਰਹੇ ਹਨ। ਕਨਾਲ ਫਲੈਟਸ ਇਲਾਕੇ ਦੇ ਦੱਖਣ ਵਿਚ 17 ਕਿਲੋਮੀਟਰ ਦੂਰ ਅੱਗ ਦਾ ਪ੍ਰਭਾਵ ਵਰਗ ਕਿਲੋਮੀਟਰ ਵਿਚ ਫੈਲ ਗਿਆ ਹੈ। ਰੀਜਨਲ ਡਿਸਟ੍ਰਿਕਟ ਆਫ ਈਸਟ ਕੂਟਨੀ ਨੇ ਇਲਾਕੇ ਵਿੱਚ ਐਮਰਜੰਸੀ ਦਾ ਐਲਾਨ ਕੀਤਾ ਹੈ ਅਤੇ ਵਸਨੀਕਾਂ ਨੂੰ ਤੁਰੰਤ ਘਰ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕੁੱਲ 65 ਪ੍ਰਾਪਰਟੀ ਖਾਲੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਥੇ, ਕੈਰੀਬੂ ਰੀਜਨਲ ਡਿਸਟ੍ਰਿਕਟ ਵਿੱਚ ਵੀ ਪੰਜ ਥਾਵਾਂ ‘ਤੇ ਅੱਗ ਬੇਕਾਬੂ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਚਾਰ ਥਾਵਾਂ ‘ਤੇ ਅਸਮਾਨੀ ਬਿਜਲੀ ਕਾਰਨ ਬਣੀ ਹੈ। ਸਪੈਂਸਰ ਬ੍ਰਿਜ ਦੇ ਉੱਤਰ ਵੱਲ 8 ਕਿਲੋਮੀਟਰ ਦੂਰ ਸ਼ੈਟਲੈਂਡ ਕ੍ਰੀਕ ਵਿਖੇ ਵੀ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ। ਐਸ਼ਕ੍ਰੌਫਟ, ਕੈਸ਼ੇ ਕ੍ਰੀਕ ਅਤੇ ਸਿਲਵਰਟਨ ਇਲਾਕਿਆਂ ਵਿੱਚ ਅੱਗ ਬੁਝਾਉਣ ਦੇ ਪ੍ਰਯਾਸ ਜਾਰੀ ਹਨ। ਐਲਵਿਨ ਕ੍ਰੀਕ ਅਤੇ ਕਮੌਂਕੋ ਕ੍ਰੀਕ ‘ਤੇ ਲੱਗੀ ਅੱਗ ਨੇ ਹੁਣ ਤੱਕ ਕੁੱਲ 6.5 ਵਰਗ ਕਿਲੋਮੀਟਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਹਾਈਵੇਅ 6 ਦੇ ਦੱਖਣ ਵੱਲ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਗਰਮੀ ਦੇ ਪ੍ਰਕੋਪ ਦੇ ਕਾਰਨ ਕਰੈਨਬਰੂਕ, ਮੈਰਿਟ, ਪ੍ਰਿੰਸਟਨ ਵਰਗੇ ਇਲਾਕਿਆਂ ਵਿੱਚ ਰਿਕਾਰਡ ਤਾਪਮਾਨ ਦਰਜ ਕੀਤੇ ਗਏ ਹਨ, ਹਾਲਾਂਕਿ ਹੁਣ ਕੁਝ ਰਾਹਤ ਮਿਲੀ ਹੈ।