ਅੱਜ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਸਿੱਖਿਆ ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਿੰਸੀਪਲ ਤੇ ਅਧਿਆਪਕ ਕੌਮ ਦੇ ਨਿਰਮਾਤਾ ਹਨ, ਉਨ੍ਹਾਂ ਨੂੰ ਸਮੱਸਿਆਵਾਂ ਦਾ ਵੀ ਪਤਾ ਹੈ ਤੇ ਹੱਲ ਵੀ। CM ਮਾਨ ਨੇ ਕਿਹਾ ਸਾਰੇ ਅਧਿਆਪਕ ਅਤੇ ਪ੍ਰਿੰਸੀਪਲ ਖੁੱਲ੍ਹ ਕੇ ਆਪਣੀਆਂ ਯੋਜਨਾਵਾਂ ਅਤੇ ਸੁਝਾਅ ਦੱਸਣ। ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਸਿੱਖਿਆ ਕ੍ਰਾਂਤੀ ਲਿਆਵਾਂਗੇ। ਪੰਜਾਬ ਦੀ ‘ਆਪ’ ਸਰਕਾਰ ਆਪਣੇ ਖਰਚੇ ‘ਤੇ ਅਧਿਅਪਕਾਂ ਨੂੰ ਵਿਦੇਸ਼ਾਂ ਦੇ ਪ੍ਰਤਿਸ਼ਠਿਤ ਸੰਸਥਾਨਾਂ ਤੋਂ ਟ੍ਰੇਨਿੰਗ ਦਿਵਾਏਗੀ ਤਾਂ ਕਿ ਪੰਜਾਬ ਦੀ ਸਿੱਖਿਆ ਦਾ ਪੱਧਰ ਉੱਚੇ ਮੁਕਾਮ ਤੱਕ ਪਹੁੰਚਾਇਆ ਜਾ ਸਕੇ।