ਕੈਨੇਡਾ ਨੇ ਰੂਸੀ ਤੇਲ, ਗੈਸ ਅਤੇ ਰਸਾਇਣਕ ਉਦਯੋਗਾਂ ‘ਤੇ ਲਗਾਈਆਂ ਪਾਬੰਦੀਆਂ
Canadian Foreign Minister Melania Jolie has announced that Canada is imposing new sanctions under the Special Economic Measures (Russia) Regulations in response to the Russian regime’s illegal and unjustifiable invasion of Ukraine. Canada is now imposing new sanctions on Russia’s oil, gas and chemical industries, she said.
Minister Melania said in a news release on Wednesday that the new measures were restricting the export of 28 services necessary for the operation of the oil, gas and chemical industries, including technical, management, accounting and advertising services.
He said the ban on exports of oil, gas and chemical services is targeting an industry that accounts for about 50 percent of Russia’s federal budget revenues. Since February 24 this year, Canada has imposed sanctions on more than 1,070 individuals and entities in Russia, Ukraine and Belarus.
ਰੂਸ ਵੱਲੋਂ ਯੂਕ੍ਰੇਨ ਤੇ ਹਮਲੇ ਤੋਂ ਬਾਅਦ ਕੈਨੇਡਾ ਨੇ ਉਸ ‘ਤੇ ਵੱਡੇ ਪੱਧਰ ‘ਤੇ ਪਾਬੰਦੀਆਂ ਲਗਾਈਆਂ ਹਨ।ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਰੂਸੀ ਤੇਲ, ਗੈਸ ਅਤੇ ਰਸਾਇਣਕ ਉਦਯੋਗਾਂ ‘ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ।
ਮੰਤਰੀ ਮੇਲਾਨੀਆ ਨੇ ਬੁੱਧਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇਹ ਨਵੇਂ ਉਪਾਅ ਤਕਨੀਕੀ, ਪ੍ਰਬੰਧਨ, ਲੇਖਾਕਾਰੀ ਅਤੇ ਵਿਗਿਆਪਨ ਸੇਵਾਵਾਂ ਸਮੇਤ ਤੇਲ, ਗੈਸ ਅਤੇ ਰਸਾਇਣਕ ਉਦਯੋਗਾਂ ਦੇ ਸੰਚਾਲਨ ਲਈ ਜ਼ਰੂਰੀ 28 ਸੇਵਾਵਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਰਹੇ ਹਨ।
ਉਹਨਾਂ ਨੇ ਕਿਹਾ ਕਿ ਤੇਲ, ਗੈਸ ਅਤੇ ਰਸਾਇਣਕ ਸੇਵਾਵਾਂ ਦੇ ਨਿਰਯਾਤ ‘ਤੇ ਪਾਬੰਦੀ ਇੱਕ ਉਦਯੋਗ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਰੂਸ ਦੇ ਫੈਡਰਲ ਬਜਟ ਦੇ ਮਾਲੀਏ ਦਾ ਲਗਭਗ 50 ਪ੍ਰਤੀਸ਼ਤ ਹੈ।ਇਸ ਸਾਲ 24 ਫਰਵਰੀ ਤੋਂ ਲੈ ਕੇ ਹੁਣ ਤੱਕ ਕੈਨੇਡਾ ਨੇ ਰੂਸ, ਯੂਕ੍ਰੇਨ ਅਤੇ ਬੇਲਾਰੂਸ ਦੇ 1,070 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ‘ਤੇ ਪਾਬੰਦੀਆਂ ਲਗਾਈਆਂ ਹਨ।