ਟੋਰਾਂਟੋ-ਖੇਤਰ ਦੀਆਂ 2 ਔਰਤਾਂ ਕਥਿਤ ਤੌਰ ‘ਤੇ ਹਿੰਸਕ ਰਿਕਾਰਡ ਵਾਲੇ ਸਾਬਕਾ ਸਾਥੀਆਂ ਦੇ ਹੱਥੋਂ ਮਰ ਗਈਆਂ
Within a 24-hour period, tragic intimate partner abuse incident claimed the lives of two women who lived on opposite sides of the Greater Toronto Area.
Police have detained and filed charges against ex-partners in both incidences in relation to the deaths.
On Friday morning in Brampton, Peel police called to a residence on Bramalea Road and Steeles Avenue just as the sun was beginning to rise. Vanessa Virgioni, 29, was found dead. Within a few hours, police had issued a public plea for assistance in identifying her ex-partner.
On Sunday, Linval Alfonso Ritchie was detained by Peel Regional Police and accused of killing Virgioni.
Emergency personnel flocked to a family house in Scarborough on Friday, the same day. A guy and a lady with severe burns were taken by paramedics to the hospital.
Henrietta Viski, 37, was running outside in her yard when neighbours called Global News to report seeing her on fire. A neighbour made an attempt to put out the fire with a garden hose.
Hassan Jirreh, whose wife attempted to save Viski, claimed, “She was burning and she was running for her life.”
Viski passed away in the hospital from her wounds the next day, on Saturday. Her estranged husband Norbert Budai was detained by Toronto police and will be charged with murder.
Both males had been the deceased women’s past partners. Authorities had prohibited authorities from contacting or visiting at least one.
ਗ੍ਰੇਟਰ ਟੋਰਾਂਟੋ ਏਰੀਆ ਰਹਿਣ ਵਾਲੀਆਂ ਦੋ ਔਰਤਾਂ ਦੀ ਸਿਰਫ 24 ਘੰਟਿਆਂ ਦੇ ਅੰਦਰ ਅੰਦਰ ਘਾਤਕ ਇੰਟੀਮੇਟ ਪਾਰਟਨਰ ਹਿੰਸਾ ਦੀਆਂ ਘਟਨਾਵਾਂ ਵਿੱਚ ਮੌਤ ਹੋ ਗਈ ਹੈ।
ਦੋਵਾਂ ਘਟਨਾਵਾਂ ਵਿੱਚ, ਪੁਲਿਸ ਨੇ ਮੌਤਾਂ ਦੇ ਸਬੰਧ ਵਿੱਚ ਸਾਬਕਾ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੋਸ਼ ਲਗਾਏ ਹਨ।
ਸ਼ੁੱਕਰਵਾਰ ਦੀ ਸਵੇਰ ਨੂੰ ਬਰੈਂਪਟਨ ਵਿੱਚ ਸੂਰਜ ਅਜੇ ਚੜ੍ਹਿਆ ਹੀ ਸੀ ਕਿ ਪੀਲ ਪੁਲਿਸ ਨੂੰ ਬ੍ਰਾਮਲੀਆ ਰੋਡ ਅਤੇ ਸਟੀਲਜ਼ ਐਵੇਨਿਊ ਨੇੜੇ ਇੱਕ ਘਰ ਵਿੱਚ ਬੁਲਾਇਆ ਗਿਆ। ਉਨ੍ਹਾਂ ਨੇ 29 ਸਾਲਾ ਵੈਨੇਸਾ ਵਰਜੀਓਨੀ ਨੂੰ ਮ੍ਰਿਤਕ ਪਾਇਆ। ਕੁਝ ਹੀ ਘੰਟਿਆਂ ਵਿੱਚ, ਅਧਿਕਾਰੀ ਉਸ ਦੇ ਸਾਬਕਾ ਸਾਥੀ ਨੂੰ ਲੱਭਣ ਵਿੱਚ ਮਦਦ ਲਈ ਜਨਤਾ ਨੂੰ ਅਪੀਲ ਕਰ ਰਹੇ ਸਨ।
ਪੀਲ ਰੀਜਨਲ ਪੁਲਿਸ ਨੇ ਐਤਵਾਰ ਨੂੰ ਲਿਨਵਾਲ ਅਲਫੋਂਸੋ ਰਿਚੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ‘ਤੇ ਵਰਜੀਓਨੀ ਦੇ ਕਤਲ ਦਾ ਦੋਸ਼ ਲਗਾਇਆ।
ਇਹ ਸ਼ੁੱਕਰਵਾਰ ਸੀ – ਉਸੇ ਦਿਨ – ਜਦੋਂ ਐਮਰਜੈਂਸੀ ਅਮਲੇ ਸਕਾਰਬਰੋ ਵਿੱਚ ਇੱਕ ਪਰਿਵਾਰਕ ਘਰ ਵਿੱਚ ਪਹੁੰਚ ਗਏ। ਪੈਰਾਮੈਡਿਕਸ ਨੇ ਇੱਕ ਆਦਮੀ ਅਤੇ ਇੱਕ ਔਰਤ ਨੂੰ ਹਸਪਤਾਲ ਪਹੁੰਚਾਇਆ, ਦੋਵੇਂ ਗੰਭੀਰ ਰੂਪ ਵਿੱਚ ਝੁਲਸ ਗਏ ਸਨ।
ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹੈਨਰੀਟਾ ਵਿਸਕੀ, 37, ਨੂੰ ਆਪਣੇ ਬਗੀਚੇ ਵਿੱਚ ਅੱਗ ਲੱਗੀ ਨਾਲ ਬਾਹਰ ਭੱਜਦੇ ਹੋਏ ਵੇਖਿਆ। ਇਕ ਗੁਆਂਢੀ ਨੇ ਬਾਗ ਦੀ ਹੋਜ਼ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
“ਉਹ ਸੜ ਰਹੀ ਸੀ ਅਤੇ ਉਹ ਆਪਣੀ ਜਾਨ ਲਈ ਭੱਜ ਰਹੀ ਸੀ,” ਹਸਨ ਜਿਰੇਹ, ਜਿਸਦੀ ਪਤਨੀ ਨੇ ਵਿਸਕੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਨੇ ਕਿਹਾ।
ਅਗਲੇ ਦਿਨ, ਸ਼ਨੀਵਾਰ ਨੂੰ, ਵਿਸਕੀ ਦੀ ਹਸਪਤਾਲ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਟੋਰਾਂਟੋ ਪੁਲਿਸ ਨੇ ਉਸਦੇ ਵੱਖ ਹੋ ਚੁੱਕੇ ਪਤੀ ਨੌਰਬਰਟ ਬੁਡਾਈ ਨੂੰ ਗ੍ਰਿਫਤਾਰ ਕੀਤਾ ਹੈ, ਜਿਸਨੂੰ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪਵੇਗਾ।
ਦੋਵੇਂ ਵਿਅਕਤੀ ਮਾਰੀਆਂ ਗਈਆਂ ਦੋ ਔਰਤਾਂ ਦੇ ਸਾਬਕਾ ਸਾਥੀ ਸਨ। ਅਧਿਕਾਰੀਆਂ ਦੁਆਰਾ ਇੱਕ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਪਤਨੀ ਨਾਲ ਸੰਪਰਕ ਨਾ ਕਰੇ ਜਾਂ ਮਿਲਣ ਨਾ ਜਾਵੇ।