ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਅਦਾਕਾਰਾ ਉਪਾਸਨਾ ਸਿੰਘ ਵੱਲੋਂ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ ਅਤੇ ਵੱਡਾ ਰੁਤਬਾ ਮਿਲਣ ਦੇ ਬਾਅਦ ਵਾਅਦੇ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਉਪਾਸਨਾ ਸਿੰਘ ਨੇ ਆਪਣੇ ਵਕੀਲ ਕਰਨ ਸਚਦੇਵਾ ਰਾਹੀਂ ਸਿਵਲ ਅਦਾਲਤ ਵਿੱਚ ਪਟੀਸ਼ਨ ਰਾਹੀਂ ਦੱਸਿਆ ਕਿ ਹਰਨਾਜ ਕੌਰ ਸੰਧੂ ਉਨ੍ਹਾਂ ਦੀ 19 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਬਾਈ ਜੀ ਕੁੱਟਣਗੇ’ ਦੀ ਹੀਰੋਇਨ ਹੈ, ਪਰ ਮਿਸ ਯੂਨੀਵਰਸ ਬਣਨ ਪਿੱਛੋਂ ਉਹ ਇਸਦੇ ਪ੍ਰਚਾਰ ਵਿੱਚ ਕੋਈ ਸਹਿਯੋਗ ਨਹੀਂ ਕਰ ਰਹੀ ਤੇ ਨਾ ਲਿਖਤੀ ਕਾਨੂੰਨੀ ਵਾਅਦੇ ਮੁਤਾਬਕ ਫਿਲਮ ਦੀ ਪ੍ਰਮੋਸ਼ਨ ਲਈ ਸਮਾਂ ਦੇ ਰਹੀ ਹੈ।
ਉਪਾਸਨਾ ਸਿੰਘ ਮੁਤਾਬਕ ਉਨ੍ਹਾਂ ਨੇ ‘ਸੰਤੋਸ਼ ਐਂਟਰਟੇਨਮੈਂਟ ਸਟੂਡੀਓਜ਼’ ਦੇ ਬੈਨਰ ਹੇਠ ਇਹ ਫਿਲਮਕਰੋੜਾਂ ਰੁਪਏ ਦੀ ਲਾਗਤ ਨਾਲਬਣਾਈ ਹੈ। ਹਰਨਾਜ਼ ਸੰਧੂ ਇਸਦੀ ਹੀਰੋਇਨ ਹੈ। ਪਟੀਸ਼ਨ ਮੁਤਾਬਕ ਉਹ ਹਰਨਾਜ਼ ਕੌਰ ਸੰਧੂ ਨੂੰ ਫਿਲਮ ਪ੍ਰਮੋਸ਼ਨ ਬਾਰੇ ਈ-ਮੇਲ ਅਤੇ ਬਹੁਤ ਵਾਰ ਫ਼ੋਨ ਵੀ ਕਰ ਚੁੱਕੇ ਹਨ, ਪਰ ਉਹ ਨਾ ਫ਼ੋਨ ਉੱਤੇ ਗੱਲ ਕਰਦੀ ਹੈ ਤੇ ਨਾ ਈ-ਮੇਲ ਦਾ ਜਵਾਬ ਦੇਂਦੀ ਹੈ। ਪਰ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਇਕਰਾਰਨਾਮੇ ਦੇ ਵਾਅਦੇ ਤੋੜ ਦਿੱਤੇ ਅਤੇ ਹਰਨਾਜ਼ ਸੰਧੂ ਨੇ ਆਪਣੇ ਆਪ ਨੂੰ ਵੱਡਾ ਸਟਾਰ ਸਮਝਣਾ ਸ਼ੁਰੂ ਕਰ ਦਿੱਤਾ ਹੈ।
ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ਸੰਧੂ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ, ਹਰ ਕਲਾਕਾਰ ਲਈ ਉਸ ਦੀ ਪਹਿਲੀ ਫਿਲਮ ਬੇਹੱਦ ਅਹਿਮ ਤੇ ਯਾਦਗਾਰੀ ਹੁੰਦੀ ਹੈ, ਪਰ ਹਰਨਾਜ਼ ਪੰਜਾਬੀ ਹੋਣ ਦੇ ਬਾਵਜੂਦ ਮਾਂ ਬੋਲੀ ਦੀ ਫਿਲਮ ਨੂੰ ਪ੍ਰਮੋਟ ਨਹੀਂ ਕਰ ਰਹੀ। ਉਸ ਨੇ ਆਪਣੇ ਸ਼ੋਸ਼ਲ ਮੀਡੀਆ ਉੱਤੇ ਫਿਲਮਬਾਰੇ ਕੋਈ ਪੋਸਟ ਵੀ ਨਹੀਂ ਪਾਈ, ਜਿਸ ਤੋਂ ਲੱਗਦਾ ਹੈ ਕਿ ਉਹ ਕਿਸੇ ਪੰਜਾਬੀ ਫਿਲਮ ਦਾ ਹਿੱਸਾ ਬਣਨ ਉੱਤੇ ਸ਼ਰਮ ਅਤੇ ਛੋਟਾਪਣ ਮਹਿਸੂਸ ਕਰਦੀ ਹੈ, ਜਦਕਿ ਭਾਰਤ ਦੇ ਨਾਮੀ ਚਿਹਰਿਆਂ ਨੇ ਸ਼ੁਰੂਆਤ ਪੰਜਾਬੀ ਸਿਨੇਮਾ ਤੋਂ ਕੀਤੀ ਹੋਈ ਹੈ।