ਦਿੱਲੀ ਪੁਲਿਸ ਸੂਤਰ ਨੇ ਸ਼ਰਧਾ ਕਤਲ ਕੇਸ ਵਿੱਚ ਵੱਡਾ ਅਪਡੇਟ ਦਿੱਤਾ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਪਛਾਣ ਛੁਪਾਉਣ ਲਈ ਉਸਨੇ ਸ਼ਰਧਾ ਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਤੋਂ ਬਾਅਦ ਉਸ ਦਾ ਚਿਹਰਾ ਸਾੜ ਦਿੱਤਾ ਸੀ।
ਦੂਜੇ ਪਾਸੇ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਜਾਂਚ ਵਿੱਚ ਕਾਫੀ ਦਿੱਕਤ ਆ ਰਹੀ ਹੈ ਕਿਉਂਕਿ ਮੁਲਜ਼ਮ ਆਫਤਾਬ ਨੇ ਬਹੁਤ ਹੀ ਚਲਾਕੀ ਨਾਲ ਸਬੂਤਾਂ ਨੂੰ ਕਲੀਅਰ ਕੀਤਾ ਹੈ। ਆਮ ਤੌਰ ‘ਤੇ ਪੁਲੀਸ ਖੂਨ ਦੇ ਧੱਬੇ ਲੱਭਣ ਲਈ ਕ੍ਰਾਈਮ ਸੀਨ ‘ਤੇ ਬੈਂਜੀਨ ਨਾਂ ਦਾ ਕੈਮੀਕਲ ਸੁੱਟ ਦਿੰਦੀ ਹੈ, ਜਿਸ ਨਾਲ ਜਿੱਥੇ ਵੀ ਖੂਨ ਡਿੱਗਿਆ ਹੁੰਦਾ ਹੈ, ਉਹ ਜਗ੍ਹਾ ਲਾਲ ਹੋ ਜਾਂਦੀ ਹੈ ਪਰ ਆਫਤਾਬ ਨੇ ਪਤਾ ਨਹੀਂ ਘਰ ਦੀ ਸਫਾਈ ਕਿਸ ਕੈਮੀਕਲ ਨਾਲ ਕੀਤੀ ਹੈ ਕਿ ਬੈਂਜੀਨ ਨਾਲ ਵੀ ਖੂਨ ਦੇ ਧੱਬੇ ਕਤਲ ਵਾਲੀ ਥਾਂ ਨਹੀਂ ਮਿਲ ਰਹੇ। ਬੜੀ ਮੁਸ਼ਕਲ ਨਾਲ ਰਸੋਈ ਦੇ ਹੇਠਲੇ ਸ਼ੈਲਫ ਵਿਚ ਜਿੱਥੇ ਗੈਸ ਸਿਲੰਡਰ ਰੱਖਦੇ ਹਨ, ਉੱਥੇ ਖੂਨ ਦੇ ਧੱਬੇ ਮਿਲੇ ਹਨ।
ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜਿਆਂ ਨੂੰ 18 ਪਾਲੀਥੀਨ ਬੈਗ ‘ਚ ਪੈਕ ਕਰਕੇ ਫਰਿੱਜ ‘ਚ ਰੱਖਿਆ ਸੀ। ਉਸ ਨੂੰ ਸਜ਼ਾ ਦਿਵਾਉਣ ਲਈ ਲਾਸ਼ ਦੇ ਟੁਕੜਿਆਂ ਸਮੇਤ ਸਾਰੇ ਪੋਲੀਥੀਨ ਜ਼ਰੂਰੀ ਹਨ।