ਵੀਕਐਂਡ ਵਿੱਚ ਓਸ਼ਾਵਾ ਦੇ ਇੱਕ ਬਾਰ ਵਿੱਚ ਚਾਕੂ ਮਾਰਨ ਦੀ ਘਟਨਾ ‘ਚ 19 ਸਾਲਾ ਲੜਕੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ, ਡਰਹਮ ਖੇਤਰੀ ਪੁਲਿਸ ਜਾਣਕਾਰੀ ਲਈ ਅਪੀਲ ਕਰ ਰਹੀ ਹੈ। ਪੁਲਿਸ ਨੂੰ 4 ਦਸੰਬਰ ਨੂੰ ਦੁਪਹਿਰ 2:30 ਵਜੇ ਦੇ ਕਰੀਬ ਪਾਰਕ ਰੋਡ ਸਾਊਥ ਅਤੇ ਮਾਲਗਾ ਰੋਡ ਦੇ ਨੇੜੇ ਇੱਕ ਬਾਰ ਵਿੱਚ ਇੱਕ ਹਥਿਆਰਬੰਦ ਵਿਅਕਤੀ ਬਾਰੇ ਫ਼ੋਨ ਆਇਆ। ਐਮਰਜੈਂਸੀ ਅਮਲੇ ਨੇ ਕਿਹਾ ਜਦੋਂ ਉਹ ਪਹੁੰਚੇ ਤਾਂ 19 ਸਾਲਾ ਲੜਕੀ ਗੰਭੀਰ ਜ਼ਖਮੀ ਸੀ। ਉਸ ਨੂੰ ਟੋਰਾਂਟੋ ਦੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਕਾਲੇ ਰੰਗ ਦੇ ਪਿਕਅੱਪ ਟਰੱਕ ਵਿੱਚ ਭੱਜ ਗਿਆ। ਜਾਂਚਕਰਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਕਿਸੇ ਵੀ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੇ ਘਟਨਾ ਨੂੰ ਦੇਖਿਆ ਹੋਵੇ ਜਾਂ ਜਿਸ ਕੋਲ ਸੈਲਫੋਨ ਜਾਂ ਡੈਸ਼ਕੈਮ ਫੁਟੇਜ ਹੋਵੇ।