ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਨੂੰ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਉਸ ਦੇ ਗਾਣੇ ਹਾਲੇ ਵੀ ਉਸ ਦੇ ਚਾਹੁਣ ਵਾਲੇ ਪੂਰੀ ਦੁਨੀਆ ‘ਚ ਸੁਣ ਰਹੇ ਹਨ। ਇਸ ਦਾ ਸਬੂਤ ਹੈ ਮੂਸੇਵਾਲਾ ਦੇ ਗਾਣਿਆਂ ‘ਤੇ ਹਰ ਦਿਨ ਵਧ ਰਹੇ ਵਿਊਜ਼।
ਹੁਣ ਸਿੱਧੂ ਮੂਸੇਵਾਲਾ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਸਿੱਧੂ ਦੇ ਪਹਿਲੇ ਗਾਣੇ ‘ਸੋ ਹਾਈ’ ਨੇ ਯੂਟਿਊਬ ‘ਤੇ 730 ਮਿਲੀਅਨ ਯਾਨਿ 73 ਕਰੋੜ ਵਿਊਜ਼ ਪੂਰੇ ਕੀਤੇ ਹਨ। ਇਹ ਸਿੱਧੂ ਦਾ ਯੂਟਿਊਬ ‘ਤੇ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗਾਣਾ ਬਣ ਗਿਆ ਹੈ। ਇਸ ਬਾਰੇ ਸਿੱਧੂ ਦੇ ਬੈਸਟ ਫਰੈਂਡ ਤੇ ਰੈਪਰ ਸੰਨੀ ਮਾਲਟਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਸ਼ੇਅਰ ਕੀਤੀ ਹੈ।
‘ਸੋ ਹਾਈ’ ਸਿੱਧੂ ਮੂਸੇਵਾਲਾ ਦਾ ਗਾਇਕ ਵਜੋਂ ਪਹਿਲਾਂ ਗੀਤ ਸੀ। ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ਹੰਬਲ ਮਿਊਜ਼ਿਕ ਦੇ ਬੈਨਰ ਹੇਠਾਂ ਰਿਲੀਜ਼ ਕੀਤਾ ਗਿਆ ਸੀ। ਹੰਬਲ ਮਿਊਜ਼ਿਕ ਦਾ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਗੀਤ ਹੈ। ਇਹ ਗਾਣਾ 2017 ‘ਚ ਰਿਲੀਜ਼ ਹੋਇਆ ਸੀ। ਇਹ ਮੂਸੇਵਾਲਾ ਦਾ ਪਹਿਲਾ ਗਾਣਾ ਸੀ ਅਤੇ ਪਹਿਲੇ ਹੀ ਗਾਣੇ ਤੋਂ ਮੂਸੇਵਾਲਾ ਸਟਾਰ ਬਣ ਗਿਆ ਸੀ। ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਛੋਟੇ ਜਿਹੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ। ਉਸ ਦੇ ਮਰਨ ਤੋਂ ਬਾਅਦ ਹਾਲੇ ਤੱਕ ਉਸ ਦੇ ਗਾਣੇ ਰਿਲੀਜ਼ ਹੋ ਰਹੇ ਹਨ।