ਸਰਦੀਆਂ ‘ਚ ਚਮੜੀ ਦਾ ਖੁਸ਼ਕ ਹੋਣਾ ਆਮ ਸਮੱਸਿਆ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਰਦੀਆਂ ਦੀ ਹਵਾ ਠੰਡੀ ਅਤੇ ਖੁਸ਼ਕ ਹੁੰਦੀ ਹੈ ਅਤੇ ਚਮੜੀ ਨੂੰ ਖੁਸ਼ਕ ਅਤੇ ਬੇਜਾਨ ਬਣਾ ਦਿੰਦੀ ਹੈ। ਹਾਲਾਂਕਿ ਜੇਕਰ ਕੁਝ ਘਰੇਲੂ ਨੁਸਖਿਆਂ ਨੂੰ ਅਪਣਾਇਆ ਜਾਵੇ ਤਾਂ ਖੁਸ਼ਕ ਚਮੜੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਤੁਹਾਨੂੰ ਮਹਿੰਗੇ ਸਕਿਨ ਕੇਅਰ ਉਤਪਾਦ ਖਰੀਦਣੇ ਪੈਂਦੇ ਹਨ।
ਨਾਰੀਅਲ ਦਾ ਤੇਲ–ਰਾਤ ਨੂੰ ਸੌਂਦੇ ਸਮੇਂ ਹਥੇਲੀ ‘ਚ ਨਾਰੀਅਲ ਤੇਲ ਲੈ ਕੇ ਚਿਹਰੇ ‘ਤੇ ਰਗੜੋ। ਇਸ ਤੇਲ ਦਾ ਫੈਟੀ ਐਸਿਡ ਨਾ ਸਿਰਫ ਫਟੀ ਅਤੇ ਖੁਸ਼ਕ ਚਮੜੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ, ਸਗੋਂ ਚਮੜੀ ਨੂੰ ਲੋੜੀਂਦੀ ਨਮੀ ਅਤੇ ਪੋਸ਼ਣ ਵੀ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਇਸ ਦੀ ਵਰਤੋਂ ਕਰਨਾ ਵੀ ਬਹੁਤ ਆਸਾਨ ਹੈ।
ਐਲੋਵੇਰਾ –ਐਲੋਵੇਰਾ ਸਭ ਤੋਂ ਪ੍ਰਭਾਵਸ਼ਾਲੀ ਮਾਇਸਚਰਾਈਜ਼ਰ ਹੈ। ਰੋਜ਼ਾਨਾ ਚਿਹਰੇ ‘ਤੇ ਐਲੋਵੇਰਾ ਜੈੱਲ ਲਗਾ ਕੇ 20 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਚਿਹਰਾ ਧੋ ਲਓ।
ਗੁਲਾਬ ਜਲ-ਸਰਦੀਆਂ ਵਿੱਚ ਗੁਲਾਬ ਜਲ ਦੇ ਨਾਲ ਕੋਸੇ ਪਾਣੀ ਵਿੱਚ ਨਹਾਉਣ ਨਾਲ ਚਮੜੀ ਦਾ ਰੰਗ ਸੁਧਾਰਦਾ ਹੈ ਅਤੇ ਚਮੜੀ ਨੂੰ ਨਰਮ ਅਤੇ ਕੋਮਲ ਬਣਦੀ ਹੈ।
ਜੈਤੂਨ ਦਾ ਤੇਲ-ਸਰਦੀਆਂ ‘ਚ ਚਮੜੀ ਆਕਰਸ਼ਕ ਦੇ ਟਾਈਟ ਬਣਾਏ ਰੱਖਣ ਲਈ ਪਾਣੀ ‘ਚ ਜੈਤੂਨ ਦਾ ਤੇਲ ਮਿਲਾ ਕੇ ਨਹਾਉਣਾ ਫਾਇਦੇਮੰਦ ਰਹਿੰਦਾ ਹੈ। ਜੈਤੂ ਦੇ ਤੇਲ ਵਿੱਚ ਵਿਟਾਮਿਨ ਈ ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਚਮੜੀ ਨੂੰ ਨਰਮ ਅਤੇ ਕੋਮਲ ਬਣਾਉਂਦੇ ਹਨ।
ਸ਼ਹਿਦ -ਅੱਧਾ ਚਮਚ ਸ਼ਹਿਦ, ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਸੁੱਕੇ ਮਿਲਕ ਪਾਊਡਰ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ ‘ਤੇ ਲਗਾਓ ਅਤੇ 20 ਮਿੰਟ ਬਾਅਦ ਤਾਜ਼ੇ ਸਾਫ ਪਾਣੀ ਨਾਲ ਧੋ ਲਓ।
ਦੁੱਧ – ਦੁੱਧ ਸਾਡੇ ਸਾਰੇ ਘਰਾਂ ਵਿੱਚ ਉਪਲਬਧ ਹੈ। ਇਸ ਦੀ ਵਰਤੋਂ ਖੁਸ਼ਕ ਚਮੜੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇੱਕ ਕਟੋਰੀ ਵਿੱਚ ਥੋੜ੍ਹਾ ਜਿਹਾ ਕੱਚਾ ਦੁੱਧ ਲਓ। ਇਸ ਦੁੱਧ ‘ਚ ਸੂਤੀ ਕੱਪੜਾ ਡੁਬੋ ਕੇ ਚਿਹਰੇ ‘ਤੇ ਲਗਾਓ। ਇਸ ਪ੍ਰਕਿਰਿਆ ਨੂੰ 5 ਤੋਂ 10 ਮਿੰਟ ਤੱਕ ਦੁਹਰਾਓ। ਫਟ ਗਈ ਚਮੜੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ।