GTA News Media

Top Info Bar
22.1°C Toronto Loading date...
Health

ਸਰਦੀਆਂ ’ਚ ਭੁੱਜੇ ਹੋਏ ਛੋਲੇ ਖਾਣ ਦੇ ਫਾਇਦੇ

ਸਰਦੀਆਂ ’ਚ ਭੁੱਜੇ ਹੋਏ ਛੋਲੇ ਖਾਣ ਦੇ ਫਾਇਦੇ
Share this post via:

ਸਰਦੀਆਂ ’ਚ ਭੁੱਜੇ ਛੋਲੇ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਖ਼ਾਸ ਤੌਰ ’ਤੇ ਇਸ ਨੂੰ ਸ਼ੂਗਰ ਕੰਟਰੋਲ ਕਰਨ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਭੁੰਨੇ ਛੋਲੇ ਜੇਕਰ ਗੁੜ ਨਾਲ ਖਾਧੇ ਜਾਣ ਤਾਂ ਦੋਵੇਂ ਸਰੀਰ ਵਿੱਚ ਊਰਜਾ ਵਧਾਉਂਦੇ ਹਨ। ਇਨ੍ਹਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।। ਆਓ ਜਾਣਦੇ ਹਾਂ ਭੁੱਜੇ ਹੋਏ ਛੋਲੇ ਖਾਣ ਦੇ ਫ਼ਾਇਦਿਆਂ ਬਾਰੇ …

ਕਮਰ ਦਰਦ ਤੋਂ ਆਰਾਮ
ਸੁਣਨ ’ਚ ਥੋੜ੍ਹਾ ਅਜ਼ੀਬ ਲੱਗੇਗਾ ਪਰ ਭੁੱਜੇ ਛੋਲੇ ਖਾਣ ਨਾਲ ਕਮਰ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਇਸ ’ਚ ਸਹੀ ਮਾਤਰਾ ’ਚ ਪ੍ਰੋਟੀਨ ਹੋਣ ਨਾਲ ਕਮਰ ਦਰਦ ਤੋਂ ਰਾਹਤ ਮਿਲਣ ਦੇ ਨਾਲ ਕਮਜ਼ੋਰੀ ਦੂਰ ਹੋਣ ’ਚ ਮਦਦ ਮਿਲਦੀ ਹੈ।

ਬਲੱਡ ਪ੍ਰੈੱਸ਼ਰ ਕਰੇ ਕੰਟਰੋਲ
ਇਸ ਦੀ ਵਰਤੋਂ ਨਾਲ ਬਲੱਡ ਪ੍ਰੈੱਸ਼ਰ ਵੀ ਕੰਟਰੋਲ ’ਚ ਰਹਿਣ ’ਚ ਮਦਦ ਮਿਲਦੀ ਹੈ। ਇਹ ਸਰੀਰ ’ਚ ਖ਼ੂਨ ਦਾ ਸੰਚਾਰ ਵਧੀਆ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਬਲੱਡ ਪ੍ਰੈੱਸ਼ਰ ਕੰਟਰੋਲ ’ਚ ਰਹਿਣ ਦੇ ਨਾਲ ਦਿਲ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਬਚਾਅ ਰਹਿੰਦਾ ਹੈ।

ਐਨਰਜੀ ਲਈ ਫ਼ਾਇਦੇਮੰਦ : ਭੁੱਜੇ ਛੋਲੇ ਪ੍ਰੋਟੀਨ, ਨਮੀ, ਕੈਲਸ਼ੀਅਮ, ਆਇਰਨ, ਵਿਟਾਮਿਨ, ਕੈਲਸ਼ੀਅਮ, ਫਾਈਬਰ ਆਦਿ ਪੋਸ਼ਕ ਤੱਤ ਹੁੰਦੇ ਹਨ। ਅਜਿਹੇ ’ਚ ਰੋਜ਼ਾਨਾ 2 ਮੁੱਠੀ ਭੁੱਜੇ ਛੋਲੇ ਖਾਣ ਨਾਲ ਸੁਸਤੀ ਦੂਰ ਹੋ ਕੇ ਐਨਰਜੀ ਬੂਸਟ ਹੁੰਦੀ ਹੈ। ਨਾਲ ਹੀ ਥਕਾਵਟ ਅਤੇ ਕਮਜ਼ੋਰੀ ਤੋਂ ਛੁਟਕਾਰਾ ਮਿਲਣ ਨਾਲ ਦਿਨ ਭਰ ਐਨਰਜ਼ੈਟਿਕ ਮਹਿਸੂਸ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ’ਚ ਗਰਮਾਹਟ ਦਾ ਅਹਿਸਾਸ ਹੁੰਦਾ ਹੈ।

ਖ਼ੂਨ ਵਧਾਏ
ਇਸ ’ਚ ਆਇਰਨ ਹੋਣ ਨਾਲ ਖ਼ੂਨ ਦੀ ਮਾਤਰਾ ਵਧਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਭਾਰ ਘਟਾਏ
ਭੁੱਜੇ ਛੋਲਿਆਂ ’ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਸਿਰਫ 46-50 ਕੈਲੋਰੀ ਮਿਲਦੀ ਹੈ। ਨਾਲ ਹੀ ਇਸ ਦੀ ਵਰਤੋਂ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ’ਚ ਓਵਰ ਇਟਿੰਗ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਸਨੈਕਸ ਦੇ ਤੌਰ ’ਤੇ ਖਾ ਸਕਦੇ ਹੋ।