ਪੰਜਾਬੀਆਂ ਦੇ ਗੜ੍ਹ ਬਰੈਂਪਟਨ ਵਿੱਚ ਪੁਲਿਸ ਨੇ ਇੱਕ ਵਾਹਨ ਨੂੰ ਜ਼ਬਤ ਕਰ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ 60 ਦੀ ਸਪੀਡ ਵਾਲੇ ਇਲਾਕੇ ਵਿੱਚ 166 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ‘ਤੇ ਜਾ ਰਿਹਾ ਸੀ। ਪਰ ਪੁਲਿਸ ਨੇ ਇਸ ਨੌਜਵਾਨ ਨੂੰ ਅਕਲ ਸਿਖਾਉਣ ਲਈ ਨੌਜਵਾਨ ਦੀ ਗੱਡੀ ਨੂੰ 2 ਹਫਤਿਆਂ ਲਈ ਜਬਤ ਕਰ ਲਿਆ ਹੈ ਅਤੇ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਨੌਜਵਾਨ ਨੂੰ ਹੁਣ ਸਖਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਏਗਾ। ਦਸ ਦਈਏ ਕਿ 2021 ਵਿੱਚ, ਸਟੰਟ ਡਰਾਈਵਿੰਗ ਲਈ ਜੁਰਮਾਨੇ ਵਧਾ ਦਿੱਤੇ ਗਏ ਸਨ। ਸਟੰਟ ਡਰਾਈਵਿੰਗ ਕਰਦੇ ਫੜੇ ਗਏ ਵਾਹਨ ਹੁਣ ਇੱਕ ਦੀ ਬਜਾਏ ਦੋ ਹਫ਼ਤਿਆਂ ਲਈ ਜ਼ਬਤ ਕੀਤੇ ਜਾਂਦੇ ਹਨ।