ਓਨਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਫ਼ੌਕਸਵੈਗਨ ਦਾ ਪਹਿਲਾ ਇਲੈਕਟ੍ਰਿਕ ਵਾਹਨ ਬੈਟਰੀ ਨਿਰਮਾਣ ਪਲਾਂਟ ਓਨਟਾਰੀਓ ਦੇ ਸੇਂਟ ਥੌਮਸ ਵਿਚ ਬਣਾਇਆ ਜਾਵੇਗਾ। ਇਹ ਪਲਾਂਟ ਸ਼ਹਿਰ ਦੇ ਏਅਰਪੋਰਟ ਦੇ ਨਜ਼ਦੀਕ ਟੈਲਬੌਟ ਲਾਈਨ ‘ਤੇ ਸਥਿਤ ਹੋਵੇਗਾ। ਇਸ ਪਲਾਂਟ ਵਿਚ ਬੈਟਰੀਆਂ ਫ਼ੌਕਸਵੈਗਨ ਦੀ ਸਬਸਿਡਰੀ ਕੰਪਨੀ ਪਾਵਰਕੋ ਦੁਆਰਾ ਨਿਰਮਿਤ ਕੀਤੀਆਂ ਜਾਣਗੀਆਂ। ਕੰਪਨੀ ਦਾ ਇਹ ਪਹਿਲਾ ਵਿਦੇਸ਼ੀ ਬੈਟਰੀ ਨਿਰਮਾਣ ਪਲਾਂਟ ਹੋਵੇਗਾ। ਸੂਬੇ ਦੇ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਵਿਕ ਫ਼ਿਡੈਲੀ ਦੇ ਦਫ਼ਤਰ ਨੇ ਇਹ ਜਾਣਕਾਰੀ ਜਾਰੀ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਇਸ ਸਮਝੌਤੇ ਦੀਆਂ ਖ਼ਬਰਾਂ ਵਿਚ, ਇਹ ਪਹਿਲੀ ਸਰਕਾਰੀ ਪੁਸ਼ਟੀ ਹੋਈ ਹੈ।
ਕੰਪਨੀ ਨੇ ਕਿਹਾ ਕਿ 2027 ਵਿਚ ਪਲਾਂਟ ਵਿਚ ਉਤਪਾਦਨ ਸ਼ੁਰੂ ਹੋ ਜਾਵੇਗਾ। ਫ਼ੌਕਸਵੈਗਨ ਨੇ ਇਸ ਪਲਾਂਟ ਨੂੰ ਬੈਟਰੀ ਨਿਰਮਾਣ ਦੀ ਪਹਿਲੀ ਵਿਦੇਸ਼ੀ ਮਹਾਂ-ਫ਼ੈਕਟਰੀ
ਆਖਿਆ ਹੈ। ਓਨਟਾਰੀਓ ਸਰਕਾਰ ਨੇ ਹਾਲ ਹੀ ਵਿਚ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਅਧੀਨ ਸੈਂਟਰਲ ਐਲਗਿਨ ਮਿਉਂਨਿਸਪੈਲਿਟੀ ਵਿਚ ਪੈਂਦੀ 1,500 ਏਕੜ ਦੀ ਖੇਤੀਬਾੜੀ ਦੀ ਜ਼ਮੀਨ, ਉਦਯੋਗਿਕ ਜ਼ਮੀਨ ਵਿਚ ਤਬਦੀਲ ਕਰਨ ਦੇ ਉਦੇਸ਼ ਨਾਲ, ਸੇਂਟ ਥੌਮਸ ਸ਼ਹਿਰ ਦੇ ਕਬਜ਼ੇ ਵਿਚ ਆ ਸਕੇਗੀ। 23 ਫ਼ਰਵਰੀ 2023 ਨੂੰ ਫ਼ੌਕਸਵੈਗਨ ਦੇ ਅਧਿਕਾਰੀਆਂ ਨੇ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨਾਲ ਮੁਲਾਕਾਤ ਕੀਤੀ ਸੀ।
ਸੀਬੀਸੀ ਨਿਊਜ਼