ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਭਾਰਤ ਤੋਂ ਆਏ 21 ਸਾਲਾ ਸਿੱਖ ਵਿਦਿਆਰਥੀ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ‘ਚ ਹਮਲਾਵਾਰ ਉਸਨੂੰ ਵਾਲਾ ਤੋਂ ਖਿਚ ਕੇ ਫੁੱਟਪਾਥ ‘ਤੇ ਲੈ ਗਏ। ਵਿਦਿਆਰਥੀ ਦੀ ਪਹਿਚਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਜਦੋਂ ਉਹ ਘਰ ਜਾ ਰਿਹਾ ਸੀ ਤਾਂ ਉਸ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਜਿਸ ਤੋਂ ਬਾਅਦ ਉਹ ਗਗਨਦੀਪ ਨੂੰ ਮਿਲਣ ਪਹੁੰਚੀ। ਉਨ੍ਹਾਂ ਦੱਸਿਆ, “ਜਦੋਂ ਉਨ੍ਹਾਂ ਨੇ ਗਗਨਦੀਪ ਨੂੰ ਦੇਖਿਆ ਤਾਂ ਡਰ ਗਈ। ਉਹ ਸਿਰਫ਼ ਨਰਮ ਆਵਾਜ਼ ‘ਚ ਬੋਲ ਸਕਦਾ ਸੀ ਤੇ ਆਪਣਾ ਮੂੰਹ ਨਹੀਂ ਖੋਲ੍ਹ ਸਕਦਾ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਉਹ ਕਾਫੀ ਦਰਦ ਵਿੱਚ ਸੀ।’
ਮੋਹਿਨੀ ਸਿੰਘ ਨੇ ਕਿਹਾ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਗਗਨਦੀਪ ਨੂੰ ਬੱਸ ‘ਚ 12 ਤੋਂ 15 ਨੌਜਵਾਨਾਂ ਦਾ ਇਕ ਗਰੁੱਪ ਮਿਲਿਆ ਜੋ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਉਸ ‘ਤੇ ਵਿੱਗ ਸੁੱਟ ਦਿੱਤੀ। ਉਸ ਨੇ ਪੁਲਿਸ ਨੂੰ ਬੁਲਾਇਆ, ਪਰ ਫਿਰ ਵੀ ਉਹ ਉਸਨੂੰ ਤੰਗ ਕਰਦੇ ਰਹੇ। ਇਸ ਲਈ ਉਹ ਬੱਸ ਤੋਂ ਉਤਰ ਗਿਆ। ਨੌਜਵਾਨ ਵੀ ਗਗਨਦੀਪ ਦੇ ਪਿੱਛੇ ਉਤਰ ਗਏ ਉਨ੍ਹਾਂ ਨੇ ਬੱਸ ਨਿਕਲਣ ਦਾ ਇੰਤਜ਼ਾਰ ਕੀਤਾ ਅਤੇ ਫਿਰ ਗਗਨਦੀਪ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਚਿਹਰੇ, ਉਸ ਦੀਆਂ ਪਸਲੀਆਂ, ਬਾਹਾਂ ਤੇ ਲੱਤਾਂ ‘ਤੇ ਹਮਲਾ ਕੀਤਾ ਤੇ ਫਿਰ ਉਸ ਦੀ ਪੱਗ ਲਾ ਦਿਤੀ, ਉਸ ਦੇ ਵਾਲ ਖਿੱਚੇ ਤੇ ਉਸ ਨੂੰ ਘਸੀਟਿਆ। ਗਗਨਦੀਪ ਨੂੰ ਛੱਡਣ ਤੋਂ ਬਾਅਦ ਉਹ ਉਸ ਦੀ ਪੱਗ ਆਪਣੇ ਨਾਲ ਲੈ ਗਏ।’ ਗਗਨਦੀਪ ਨੇ ਆਪਣੇ ਦੋਸਤ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦਸਿਆ। ਜਿਨ੍ਹਾਂ ਨੇ ਮੌਕੇ ’ਤੇ ਆ ਕੇ 911 ’ਤੇ ਫੋਨ ਕੀਤਾ। ਗਗਨਦੀਪ ਦੇ ਦੋਸਤ ਵਿਦਿਆਰਥੀ ‘ਤੇ ਹੋਏ ਹਮਲੇ ਤੋਂ ਡਰੇ ਹੋਏ ਹਨ।