ਜੇ ਬਾਸੀ ਰੋਟੀ ਦਾ ਸੇਵਨ ਕਰਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹੋ ਸਕਦੇ ਹਨ। ਜੇ ਤੁਸੀਂ ਸਵੇਰੇ ਬਾਸੀ ਰੋਟੀ ਖਾਂਦੇ ਹੋ ਤਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲਦੀ ਹੈ। ਪਰ ਗਰਮੀਆਂ ਵਿੱਚ ਬਾਸੀ ਰੋਟੀ ਖਾਣਾ ਨੁਕਸਾਨ ਪਹੁੰਚਾ ਸਕਦੀ ਹੈੈ, ਕਿਉਂਕਿ ਬੈਕਟੀਰੀਆ ਜਾਂ ਫੰਗਸ ਵਰਗੇ ਕੀਟਾਣੂ ਉੱਚ ਤਾਪਮਾਨ ‘ਤੇ ਰੋਟੀ ਵਿੱਚ ਵਧ ਸਕਦੇ ਹਨ।
ਰਾਤ ਦੀ ਰੋਟੀ ਨੂੰ ਸਵੇਰੇ ਤੱਕ ਖਾਧਾ ਜਾ ਸਕਦਾ ਹੈ ਪਰ ਜੇ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ, ਬਦਹਜ਼ਮੀ, ਪੇਟ ਦਰਦ, ਫੂਡ ਪੋਇਜ਼ਨਿੰਗ ਦੀ ਸਮੱਸਿਆ ਹੈ ਤਾਂ ਬਾਸੀ ਰੋਟੀਆਂ ਨਾ ਖਾਓ।
ਜੇ ਸਵੇਰੇ ਬਣੀ ਰੋਟੀ ਨੂੰ ਸ਼ਾਮ ਤੱਕ ਕਮਰੇ ਦੇ ਤਾਪਮਾਨ ‘ਤੇ ਰੱਖਿਆ ਜਾਵੇ ਤਾਂ ਇਸ ‘ਚ ਬੈਕਟੀਰੀਆ ਜਾਂ ਫੰਗਸ ਵਰਗੇ ਕੀਟਾਣੂ ਵਧ ਜਾਂਦੇ ਹਨ, ਜਿਸ ਕਾਰਨ ਤੁਹਾਨੂੰ ਪੇਟ ਦਰਦ, ਉਲਟੀ, ਜੀਅ ਕੱਚਾ ਹੋਣ ਦੀ ਸਮੱਸਿਆ ਹੋ ਸਕਦੀ ਹੈ।
ਜੇਕਰ ਤੁਸੀਂ ਦੋ-ਤਿੰਨ ਦਿਨ ਪੁਰਾਣੀਆਂ ਰੋਟੀਆਂ ਖਾਂਦੇ ਹੋ ਤਾਂ ਫੂਡ ਪੋਇਜ਼ਨਿੰਗ ਹੋ ਸਕਦੀ ਹੈ, ਜਿਸ ਕਾਰਨ ਦਸਤ, ਉਲਟੀਆਂ, ਪੇਟ ਦਰਦ ਆਦਿ ਸ਼ੁਰੂ ਹੋ ਸਕਦੇ ਹਨ। ਤਾਜ਼ੀਆਂ ਰੋਟੀਆਂ ਜਾਂ ਹੋਰ ਭੋਜਨ ਖਾਣਾ ਬਿਹਤਰ ਹੁੰਦਾ ਹੈ। ਪੁਰਾਣੀਆਂ ਰੋਟੀਆਂ ਖਾਣ ਨਾਲ ਪਾਚਨ ਤੰਤਰ ‘ਤੇ ਵੀ ਅਸਰ ਪੈਂਦਾ ਹੈ।
ਇਸ ਲਈ ਗਰਮੀਆਂ ਦੇ ਮੌਸਮ ਵਿੱਚ ਨਾ ਤਾਂ ਬਾਹਰ ਦਾ ਖਾਣਾ ਖਾਓ ਅਤੇ ਨਾ ਹੀ ਘਰ ਵਿੱਚ ਬਣੀ ਦੋ ਦਿਨ ਪੁਰਾਣੀਆਂ ਚੀਜ਼ਾਂ ਖਾਓ। ਕਈ ਲੋਕ ਜ਼ਿਆਦਾ ਚੌਲ, ਦਾਲ, ਸਬਜ਼ੀ, ਰੋਟੀਆਂ ਬਣਾ ਕੇ ਫਰਿੱਜ ਵਿਚ ਰੱਖ ਕੇ ਤਿੰਨ-ਚਾਰ ਦਿਨ ਇਸ ਦਾ ਸੇਵਨ ਕਰਦੇ ਰਹਿੰਦੇ ਹਨ। ਇਹ ਸਿਹਤ ਲਈ ਚੰਗਾ ਨਹੀਂ ਹੈ।