ਮਾਪਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਨ੍ਹਾਂ ਦਾ ਬੱਚਾ ਪੜ੍ਹਾਈ ਜਾਂ ਖੇਡ ਵਿੱਚ ਨਾਮਣਾ ਖੱਟਦਾ ਹੈ। ਮਾਪਿਆਂ ਦੇ ਨਾਲ-ਨਾਲ ਸੂਬੇ ਅਤੇ ਦੇਸ਼ ਲਈ ਵੀ ਬੜੇ ਮਾਣ ਦੀ ਗੱਲ ਹੁੰਦੀ ਹੈ। ਇਸੇ ਤਰ੍ਹਾਂ 15 ਸਾਲਾ ਬੱਚੀ ਮਾਨਵੀ ਅਸਥਾਨਾ ਨੇ ਪਿਛਲੇ ਦਿਨੀਂ ਅੰਡਰ 17 ਵਿੱਚ ਪੈਨ-ਅਮੈਰੀਕਨ ਚੈਂਪੀਅਨਸ਼ਿਪ ਕੁਸ਼ਤੀ ਮੁਕਾਬਲੇ ਜਿਹੜੇ ਮੈਕਸੀਕੋ ਸ਼ਹਿਰ ਵਿੱਚ ਹੋਏ ਸਨ ਉਨ੍ਹਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ।
ਖਿਡਾਰੀ ਦੀ ਅਣਥੱਕ ਮਿਹਨਤ ਦੇ ਨਾਲ, ਖੇਡ ਨੂੰ ਨਿਖਾਰਨ ਵਿੱਚ ਅਤੇ ਇਸ ਤਰ੍ਹਾਂ ਦੇ ਮੁਕਾਬਲੇ ਜਿੱਤਣ ਵਿੱਚ ਕੋਚ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਮਾਨਵੀ ਅਸਥਾਨਾ ਦੇ ਇਸ ਮੁਕਾਮ ਤੱਕ ਪਹੁੰਚਣ ਵਿੱਚ ਉਸ ਦੇ ਕੋਚ ਦੇਵ ਨਰਵਾਲ ਦੀ ਗਾਈਡੈਂਸ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਬੱਚੀਆਂ ਆਪਣੇ ਦੇਸ਼ ਦਾ ਨਾਮ ਉੱਚਾ ਕਰ ਰਹੀਆਂ ਹਨ।