ਸੈਨ ਫ਼੍ਰੈਂਸਿਸਕੋ ਦੇ ਬਿਲਡਿੰਗ ਇੰਸਪੈਕਸ਼ਨ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਲੰਘੇ ਵੀਕੈਂਡ ਦੌਰਾਨ ਉਨ੍ਹਾਂ ਨੂੰ ਇਸ ਗ਼ੈਰ-ਮਨਜ਼ੂਰਸ਼ੁਦਾ ਸਾਈਨ ਬਾਬਤ 24 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਲੋਕਾਂ ਨੇ ਸ਼ਿਕਾਇਤ ਵਿਚ ਇਸ ਸਾਈਨ ਦੀ ਚੁੱਭਵੀਂ ਤੇਜ਼ ਰੌਸ਼ਨੀ ਅਤੇ ਇਸ ਸਾਈਨ ਦੇ ਢਾਂਚੇ ਦੀ ਸੁਰੱਖਿਆ ਨੂੰ ਲੈਕੇ ਵੀ ਖ਼ਦਸ਼ੇ ਜ਼ਾਹਰ ਕੀਤੇ ਸਨ, ਜਿਸ ਕਾਰਨ ‘X’ ਸਾਈਨ ਨੂੰ ਸੈਨ ਫ਼੍ਰੈਂਸਿਸਕੋ ਵਿਚ ਸਥਿਤ ਇਸਦੇ ਹੈੱਡਕੁਆਰਟਰ ਤੋਂ ਉਤਾਰ ਦਿੱਤਾ ਗਿਆ ਹੈ।
ਇਲੋਨ ਮਸਕ ਨੇ ਕੁੱਝ ਦਿਨ ਪਹਿਲਾਂ ਟਵਿੱਟਰ ਦਾ ਨਾਂ ਅਤੇ ਲੋਗੋ ਬਦਲਿਆ ਹੈ। ਇਸੇ ਰੀ-ਬ੍ਰਾਂਡਿੰਗ ਦੇ ਚਲਦਿਆਂ ਪਿਛਲੇ ਹਫ਼ਤੇ ਕੰਪਨੀ ਦੀ ਇਮਾਰਤ ਤੋਂ ਨੀਲੇ ਪੰਛੀ ਦੇ ਲੋਗੋ ਨੂੰ ਹਟਾ ਦਿੱਤਾ ਗਿਆ ਸੀ। ਪਰ ਇਸ ਕੰਮ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਕਿਉਂਕਿ ਕੰਪਨੀ ਕੋਲ ਲੋੜੀਂਦੇ ਪਰਮਿਟ ਨਹੀਂ ਸਨ।