ਬੀਸੀ ਦੇ ਹੈਲਥ ਅਧਿਕਾਰੀਆਂ ਨੇ BA.2.86 ਕੋਵਿਡ-19 ਵਾਇਰਸ ਵੇਰੀਐਂਟ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਬੀਸੀ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਅਨੁਸਾਰ ਉਨ੍ਹਾਂ ਨੂੰ ਫ਼੍ਰੇਜ਼ਰ ਹੈਲਥ ਰੀਜਨ ਵਿਚ ਇੱਕ ਵਿਅਕਤੀ ਵਿਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਇਸ ਵਿਅਕਤੀ ਨੇ ਬੀਸੀ ਤੋਂ ਬਾਹਰ ਯਾਤਰਾ ਨਹੀਂ ਕੀਤੀ ਸੀ।
ਬੀਸੀ ਦੀ ਹੈਲਥ ਅਫਸਰ ਬੌਨੀ ਹੈਨਰੀ ਅਤੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਅਜੇ ਤੱਕ ਇਸ ਨਵੇਂ ਵੇਰੀਐਟ ਨਾਲ ਕੋਵਿਡ ਦੀ ਤੀਬਰਤਾ ਵਿਚ ਵਾਧਾ ਹੋਇਆ ਨਹੀਂ ਜਾਪਦਾ ਅਤੇ ਸੰਕ੍ਰਮਿਤ ਵਿਅਕਤੀ ਹਸਪਤਾਲ ਵਿਚ ਦਾਖ਼ਲ ਨਹੀਂ ਹੈ। ਬੌਨੀ ਹੈਨਰੀ ਨੇ ਕਿਹਾ ਕਿ ਵੇਸਟਾਟਰ ਵਿਚ ਇਹ ਵੇਰੀਐਂਟ ਨਹੀਂ ਪਾਇਆ ਗਿਆ ਹੈ, ਜਿਸ ਤੋਂ ਮੰਨਿਆ ਜਾ ਸਕਦਾ ਹੈ ਕਿ ਸ਼ਾਇਦ ਇਸਦੇ ਬਹੁਤ ਜ਼ਿਆਦਾ ਮਾਮਲੇ ਨਾ ਹੋਣ। ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ ਵਿਚ ਵੀ ਇਹੀ ਰੁਝਾਨ ਨਜ਼ਰ ਆ ਰਿਹਾ ਹੈ।
(ਸੀਬੀਸੀ ਨਿਊਜ਼)