ਮੰਦੀ ਦੀ ਲਪੇਟ ‘ਚ ਆਇਆ ਕੈਨੇਡਾ ਹੁਣ ਡਿਫੈਂਸ ‘ਚ ਵੀ 1 ਬਿਲੀਅਨ ਡਾਲਰ ਦੀ ਕਟੌਤੀ ਕਰਨ ਜਾ ਰਿਹਾ ਹੈ। ਲਿਬਰਲ ਸਰਕਾਰ ਰਾਸ਼ਟਰੀ ਰੱਖਿਆ ਵਿਭਾਗ (ਡੀ.ਐੱਨ.ਡੀ.) ਦੇ ਸਾਲਾਨਾ ਬਜਟ ‘ਚੋਂ ਲਗਭਗ 1 ਬਿਲੀਅਨ ਡਾਲਰ ਦੀ ਕਟੌਤੀ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਚੀਫ ਆਫ ਡਿਫੈਂਸ ਸਟਾਫ ਜਨਰਲ ਵੈਨ ਆਇਰ ਅਤੇ ਉਪ ਰੱਖਿਆ ਮੰਤਰੀ ਬਿੱਲ ਮੈਥਿਊਜ਼ ਨੇ ਇਕ ਸਾਂਝੇ ਬਿਆਨ ਜਾਰੀ ਕਰਕੇ ਚਿਤਾਵਨੀ ਦਿੱਤੀ ਸੀ ਕਿ ਵਿਭਾਗ ਤੋਂ ਸੰਘੀ ਸਰਕਾਰ ਦੇ ਖਰਚੇ ਘੱਟ ਕਰਨ ਦੀ ਯੋਜਾ ‘ਚ ਯੋਗਦਾਨ ਦੀ ਉਮੀਦ ਕੀਤੀ ਜਾਵੇਗੀ।
ਚੀਫ ਆਫ ਡਿਫੈਂਸ ਸਟਾਫ ਜਨਰਲ ਵੈਨ ਆਇਰ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਰੱਖਿਆ ਬਜਟ ‘ਚੋਂ ਲਗਭਗ 1 ਅਰਬ ਡਾਲਰ ਕੱਢ ਸਕੋ ਅਤੇ ਇਸਦਾ ਪ੍ਰਭਾਵ ਨਾ ਪਵੇ। ਇਹ ਕੁਝ ਅਜਿਹਾ ਹੈ ਜਿਸਦੇ ਨਾਲ ਅਸੀਂ ਅਜੇ ਲੜਾਈ ਲੜ ਰਹੇ ਹਾਂ। ਸਾਨੂੰ ਰੱਖਿਆ ਵਿਭਾਗ ਦੇ ਸਾਲਾਨਾ ਬਜਟ ‘ਚ ਕਟੌਤੀ ਕਰਨੀ ਹੋਵੇਗੀ। ਹੁਣ ਉਨ੍ਹਾਂ ਦੇ ਇਸ ਬਿਆਨ ਤੋਂ ਸਾਫ ਹੈ ਕਿ ਖੁਦ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਦੱਸਣ ਵਾਲਾ ਕੈਨੇਡਾ ਫਿਲਹਾਲ ਮੰਦੀ ‘ਚੋਂ ਗੁਜ਼ਰ ਰਿਹਾ ਹੈ।
2023-24 ਲਈ ਡੀ.ਐੱਨ.ਡੀ. ਦੇ ਮੁੱਖ ਅਨੁਮਾਨ ਦੇ ਅਨੁਸਾਰ ਇਸ ਸਾਲ ਵਿਭਾਗ ਦਾ ਬਜਟ 26.5 ਬਿਲੀਅਨ ਡਾਲਰ ਹੋਣ ਦੀ ਉਮੀਦ ਹੈ। ਵੀਰਵਾਰ ਨੂੰ ਆਇਰ ਨੇ ਦੱਸਿਆ ਕਿ ਕਿਵੇਂ ਪਹਿਲੇ ਦਿਨ ‘ਚ ਉਨ੍ਹਾਂ ਨੇ ਵੱਖ-ਵੱਖ ਸੇਵਾਵਾਂ ਦੇ ਕਮਾਂਡਰਾਂ ਦੇ ਨਾਲ ‘ਬਹੁਤ ਸਖ਼ਤ ਸੈਸ਼ਨ’ ਬਿਤਾਇਆ ਸੀ। ਉਨ੍ਹਾਂ ਕਿਹਾ ਕਿ ਬੈਠਕ ਦਾ ਉਦੇਸ਼ ਸਾਡੇ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਅਜਿਹੇ ਸਮੇਂ ‘ਚ ਜਦੋਂ ਅੰਤਰਰਾਸ਼ਟਰੀ ਸਥਿਤੀ ਤੇਜ਼ੀ ਨਾਲ ਅਨਿਸ਼ਚਿਤ ਹੁੰਦੀ ਜਾ ਰਹੀ ਹੈ, ਖਾਸ ਕਰਕੇ ਯੂਕਰੇਨ ‘ਤੇ ਰੂਸ ਦੇ ਹਮਲੇ ਕਾਰਨ।
ਕੈਨੇਡਾ ਨੇ ਪਿਛਲੇ ਸਾਲ ਫੌਜ ‘ਤੇ ਆਪਣੇ ਸਫਲ ਘਰੇਲੂ ਉਤਪਾਦ ਦਾ ਅਨੁਮਾਨਿਤ 1.3 ਫੀਸਦੀ ਖਰਚ ਕੀਤਾ, ਜੋ ਟੀਚੇ ਤੋਂ ਕਾਫੀ ਘੱਟ ਹੈ। ਯੋਜਨਾਬੱਧ ਕਟੌਤੀ ਦਾ ਕੈਨੇਡਾ ਦੀ ਨਾਟੋ ਪ੍ਰਤੀ ਵਚਨਬੱਧਤਾ ‘ਤੇ ਕੀ ਪ੍ਰਭਾਵ ਪਵੇਗਾ, ਇਹ ਅਸਪਸ਼ਟ ਹੈ। ਜਰਮਨੀ ਵੀ ਹਾਲ ਹੀ ਵਿਚ ਦੋ ਫੀਸਦੀ ਦੇ ਟੀਚੇ ਨੂੰ ਪੂਰਾ ਕਰਨ ਦੇ ਆਪਣੇ ਟੀਚੇ ਤੋਂ ਪਿੱਛੇ ਹਟ ਗਿਆ ਹੈ। ਮੈਥਿਊਜ਼ ਨੇ ਵੀਰਵਾਰ ਨੂੰ ਰੱਖਿਆ ਕਮੇਟੀ ਨੂੰ ਦੱਸਿਆ ਕਿ ਪ੍ਰਸਤਾਵਿਤ ਕਟੌਤੀ ਦੀ ਪਛਾਣ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਦੇ ਨਤੀਜੇ ਵਜੋਂ ਲਗਭਗ, ਮੈਨੂੰ ਲੱਗਦਾ ਹੈ … 900 ਮਿਲੀਅਨ ਡਾਲਰ ਅਤੇ ਬਦਲਾਅ ਆਏਗਾ ਜੋ ਚਾਰ ਸਾਲਾਂ ਵਿਚ ਵਧੇਗਾ।