ਸਾਡੇ ਦੇਸ਼ ‘ਚ ਔਰਤਾਂ ‘ਚ ਸਰਵਾਈਕਲ ਕੈਂਸਰ ਦੂਜਾ ਨੰਬਰ ਦੇ ਹੋਣ ਵਾਲਾ ਸਭ ਤੋਂ ਵੱਧ ਆਮ ਕੈਂਸਰ ਹੈ ਅਤੇ ਇਹ ਇਸ ਬਿਮਾਰੀ ਕਾਰਨ ਔਰਤਾਂ ਦੀਆਂ ਜ਼ਿਆਦਾਤਰ ਮੌਤਾਂ ਹੋ ਰਹੀਆਂ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਨਾ ਜ਼ਰੂਰੀ ਹੈ ਤਾਂ ਜੋ ਇਸ ਬਿਮਾਰੀ ਦੇ ਫ਼ੈਲਣ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਇਸ ਕਰਕੇ ਅਸੀਂ ਤੁਹਾਨੂੰ ਸਰਵਾਈਕਲ ਕੈਂਸਰ ਬਾਰੇ ਦੱਸਾਂਗੇ ਕਿ ਇਹ ਕੀ ਹੁੰਦਾ ਹੈ ਅਤੇ ਇਸਦੇ ਲੱਛਣ ਕੀ ਹਨ।
ਸਰਵਾਈਕਲ ਕੈਂਸਰ
ਗਰਭ ਕੈਂਸਰ ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਦੇ ਮੂੰਹ ਦੀ ਪਰਤ ਵਿੱਚ ਕੋਸ਼ਿਕਾਵਾਂ ਅਸਧਾਰਨ ਤੌਰ ‘ਤੇ ਵਧਦੀਆਂ ਹਨ, ਜੋ ਕਿ ਬੱਚੇਦਾਨੀ ਦਾ ਤੰਗ ਹਿੱਸਾ ਹੁੰਦੀ ਹੈ। ਇੱਕ ਤੋਂ ਵੱਧ ਸੈਕਸ ਕਰਨ ਜਾਂ ਛੋਟੀ ਉਮਰ ਵਿੱਚ ਜਿਨਸੀ ਤੌਰ ‘ਤੇ ਸਰਗਰਮ ਰਹਿਣ ਨਾਲ ਬੱਚੇਦਾਨੀ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇ ਕੈਂਸਰ ਦੇ ਲੱਛਣਾਂ ਦਾ ਛੇਤੀ ਪਤਾ ਲੱਗ ਜਾਂਦਾ ਹੈ ਤਾਂ ਬਚਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਸ ਲਈ ਡਾਕਟਰ ਸਰਵਾਈਕਲ ਕੈਂਸਰ ਦੀ ਰੋਕਥਾਮ ਉਪਾਅ ਵਜੋਂ ਪੈਪ ਟੈਸਟ ਦੀ ਸਿਫ਼ਾਰਸ਼ ਕਰ ਸਕਦੇ ਹਨ।
ਲੱਛਣ
ਸਰਵਾਈਕਲ ਕੈਂਸਰ ਦੇ ਲੱਛਣਾਂ ‘ਚ ਸ਼ਾਮਲ ਹਨ ਪੈਲਵਿਕ ਦਰਦ, ਯੋਨੀ ਡਿਸਚਾਰਜ, ਮਾਹਵਾਰੀ ਤੋਂ ਪਹਿਲਾਂ ਅਤੇ ਬਾਅਦ ‘ਚ ਖੂਨ ਨਿਕਲਣਾ ਅਤੇ ਜਿਨਸੀ ਗਤੀਵਿਧੀਆਂ ਦੌਰਾਨ ਅਸੁਵਿਧਾਵਾਂ ਦਾ ਅਨੁਭਵ ਹੁੰਦਾ ਹੈ। ਇਸ ਦੇ ਇਲਾਜ ਲਈ ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ ਵਰਗੇ ਵਿਕਲਪ ਚੁਣੇ ਜਾ ਸਕਦੇ ਹਨ।
ਭਾਰ ਘੱਟਣ ‘ਤੇ ਨਾ ਕਰੋ ਨਜ਼ਰਅੰਦਾਜ਼
ਸਰਵਾਈਕਲ ਕੈਂਸਰ ਕਈ ਹੋਰ ਬਿਮਾਰੀਆਂ ਵਾਂਗ, ਭੁੱਖ ਨਾ ਲੱਗਣ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਭਰ ਘਟਣਾ ਤੁਹਾਡੇ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ, ਜੇਕਰ ਤੁਸੀਂ ਕਾਫ਼ੀ ਮਾਤਰਾ ਵਿੱਚ ਭੋਜਨ ਦਾ ਸੇਵਨ ਕੀਤਾ ਹੋਵੇ ਅਤੇ ਇਸ ਦੇ ਬਾਵਜੂਦ ਅਚਾਨਕ ਭਾਰ ਘੱਟ ਜਾਂਦਾ ਹੈ ਤਾਂ ਇਹ ਸਰਵਾਈਕਲ ਕੈਂਸਰ ਦੇ ਲੱਛਣ ਹੋ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਡਾਕਟਰੀ ਜਾਂਚ ਕਰਵਾਓ।