ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਨੇ ਹਾਉਸ ਆਫ਼ ਕਾਮਨਜ਼ ਵਿੱਚ ਕੈਨੇਡਾ ਦੀ ਪਬਲਿਕ ਸਰਵਿਸ ਦੀ 31ਵੀਂ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ ਪ੍ਰਧਾਨ ਮੰਤਰੀ ਨੂੰ ਕਲਰਕ ਆਫ਼ ਦ ਪ੍ਰਿਵੀ ਕੌਂਸਲ ਅਤੇ ਕੈਬਨਿਟ ਦੇ ਸਕੱਤਰ ਜੌਨ ਹੈਨਾਫੋਰਡ ਨੇ ਸੌਂਪੀ।
ਇਸ ਰਿਪੋਰਟ ਵਿੱਚ ਕੈਨੇਡੀਅਨ ਪਬਲਿਕ ਸਰਵਿਸ ਦੇ ਪਿਛਲੇ ਸਾਲ ਦੌਰਾਨ ਦੇ ਮੱਹਤਵਪੂਰਨ ਕੰਮਾਂ ਨੂੰ ਉਜਾਗਰ ਕੀਤਾ ਗਿਆ ਹੈ। ਸਰਕਾਰੀ ਮੁਲਾਜ਼ਮਾਂ ਨੇ ਨਵੇਂ ਘਰਾਂ ਦੀ ਤਿਆਰੀ ਅਤੇ ਕਿਫ਼ਾਇਤੀ ਰਿਹਾਇਸ਼ ਦੀ ਪ੍ਰਾਪਤੀ ਵਿੱਚ ਸਹਿਯੋਗ ਦਿੱਤਾ, ਸਿਹਤ ਅਤੇ ਦੰਦਾਂ ਦੀ ਸੇਵਾ ਪ੍ਰਣਾਲੀ ਨੂੰ ਮਜ਼ਬੂਤ ਕੀਤਾ, ਵਾਤਾਵਰਨੀ ਤਬਦੀਲੀ ਦੇ ਖਿਲਾਫ ਜੰਗ ਵਿੱਚ ਸਾਡੇ ਯਤਨਾਂ ਨੂੰ ਅੱਗੇ ਵਧਾਇਆ ਅਤੇ ਪੂਰੇ ਦੇਸ਼ ਵਿੱਚ ਪਹਿਲਾਂ ਤੋਂ ਹੋ ਰਹੇ ਰਿਕੰਸਿਲੀਏਸ਼ਨ ਯਤਨਾਂ ਵਿੱਚ ਯੋਗਦਾਨ ਪਾਇਆ।
ਕੈਨੇਡਾ ਦੇ ਸਰਕਾਰੀ ਮੁਲਾਜ਼ਮਾਂ ਨੇ ਦੁਨੀਆ ਭਰ ਵਿੱਚ ਸ਼ਾਂਤੀ, ਲੋਕਤੰਤਰ ਅਤੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਵੀ ਕੰਮ ਕੀਤਾ। ਇਸ ਰਿਪੋਰਟ ਵਿੱਚ ਸੁਰੱਖਿਆ ਅਤੇ ਉਭਰਦੀਆਂ ਤਕਨਾਲੋਜੀਆਂ, ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਨੂੰ ਜ਼ਿੰਮੇਵਾਰੀ ਨਾਲ ਅਪਣਾਉਣ ਦੇ ਯਤਨਾਂ ਨੂੰ ਵੀ ਦਰਸਾਇਆ ਗਿਆ ਹੈ।
ਰਿਪੋਰਟ ਇਸ ਗੱਲ ‘ਤੇ ਵੀ ਜ਼ੋਰ ਦਿੰਦੀ ਹੈ ਕਿ ਕੈਨੇਡਾ ਦੀ ਪਬਲਿਕ ਸਰਵਿਸ ਦੇ ਮੁਲਾਜ਼ਮਾਂ ਨੈਤਿਕਤਾ ‘ਤੇ ਧਿਆਨ ਦੇਣ ਦੇ ਨਾਲ, ਨਸਲਵਾਦ ਦੇ ਮੁਕਾਬਲੇ ਲਈ ਯਤਨ ਕੀਤੇ, ਅਤੇ ਕਮੇਉਨਿਟੀ ਅੰਦਰ ਅਕਸੇਸਬਿਲਿਟੀ, ਸਮਾਨਤਾ, ਵਿਭਿੰਨਤਾ ਅਤੇ ਸ਼ਾਮਿਲਤਾ ਨੂੰ ਉਤਸ਼ਾਹਤ ਕੀਤਾ। ਉਹਨਾਂ ਨੇ ਪਬਲਿਕ ਸਰਵਿਸ ਵਿੱਚ ਸਥਾਨਿਕ, ਕਾਲੇ, ਅਤੇ ਨਸਲੀਕਰਨ ਮੁਲਾਜ਼ਮਾਂ, ਅਪੰਗਤਾ ਵਾਲੇ ਵਿਅਕਤੀਆਂ ਅਤੇ 2SLGBTQI+ ਲੋਕਾਂ ਦੀ ਪ੍ਰਤਿਨਿਧਤਾ ਅਤੇ ਸ਼ਾਮਿਲਤਾ ਵਧਾਉਣ ਲਈ ਵੀ ਉਪਰਾਲੇ ਕੀਤੇ।
ਅਗਲੇ ਸਾਲ ਦੇ ਲਈ, ਰਿਪੋਰਟ ਵਿੱਚ ਉਹ ਸਾਰੇ ਮੌਕਿਆਂ ਨੂੰ ਉਜਾਗਰ ਕੀਤਾ ਗਿਆ ਹੈ ਜਿਹੜੇ ਕੈਨੇਡੀਅਨ ਪਬਲਿਕ ਸਰਵਿਸ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਅਤੇ ਹਰੇਕ ਪੀੜ੍ਹੀ ਲਈ ਜੀਵਨ ਨੂੰ ਬਿਹਤਰ ਬਣਾਉਣ ਲਈ ਹੋਰ ਤਗੜੇ ਕਦਮ ਚੁੱਕਣ ਲਈ ਪ੍ਰੇਰਿਤ ਕਰਨਗੇ।