ਜਾਣੋ :ਗੁੜ ਦੀ ਵਰਤੋਂ ਕਰਨ ਤੇ ਸਰੀਰ ਨੂੰ ਫਾਇਦੇ
From health shows to YouTube tutorials, most people nowadays recommend using jaggery instead of sugar for dessert. It is said that if you want to eat sweet food, eat it in the form of jaggery. There are all kinds of jaggery available in the market these days, including jaggery powder but you know that both molasses and sugar have the same number of calories.
If you think that eating jaggery will bring less calories to your body then you are wrong. Both are made from the same product. Both had the same caloric value.
What a difference
Both jaggery and sugar are made from sugarcane juice, so what’s the difference between the two? Gur is actually a pure form of juice, but sugar is made by refining it. Sugarcane juice is condensed and crystallized to make sugar, but for jaggery sugarcane juice is boiled too much and then frozen. They have the same effect on the body.
What’s so significant about jaggery? ”
jaggery is not refined, so it is considered healthier than sugar. But sugar is refined. Due to the method of making it, jaggery contains some amount of iron and some minerals and fibers. So when we eat jaggery, it also goes into the body, but with sugar, only the sweetness and its calories reach the body.
ਜਾਣੋ :ਗੁੜ ਦੀ ਵਰਤੋਂ ਕਰਨ ਤੇ ਸਰੀਰ ਨੂੰ ਫਾਇਦੇ
ਹੈਲਥ ਸ਼ੋਅ ਤੋਂ ਲੈ ਕੇ ਯੂਟਿਬ ਟਿਊਟੋਰੀਅਲਸ ਤੱਕ ਅੱਜਕੱਲ੍ਹ ਜ਼ਿਆਦਾਤਰ ਲੋਕ ਮਿੱਠੇ ਲਈ ਖੰਡ ਦੀ ਬਜਾਏ ਗੁੜ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਜੇ ਤੁਸੀਂ ਮਿੱਠਾ ਭੋਜਨ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਗੁੜ ਦੇ ਰੂਪ ‘ਚ ਖਾਓ। ਅੱਜਕੱਲ੍ਹ ਬਾਜ਼ਾਰ ‘ਚ ਹਰ ਤਰ੍ਹਾ ਦਾ ਗੁੜ ਉਪਲਬਧ ਹੈ, ਇਸ ‘ਚ ਗੁੜ ਦਾ ਪਾਊਡਰ ਵੀ ਸ਼ਾਮਲ ਹੈ ਪਰ ਤੁਸੀਂ ਜਾਣਦੇ ਹੋ ਕਿ ਗੁੜ ਤੇ ਖੰਡ ਦੋਵਾਂ ‘ਚ ਸਮਾਨ ਗਿਣਤੀ ‘ਚ ਕੈਲੋਰੀ ਹੁੰਦੀ ਹੈ।
ਜੇ ਤੁਸੀਂ ਇਹ ਸਮਝਦੇ ਹੋ ਕਿ ਕਿ ਗੁੜ ਖਾਣ ਨਾਲ ਤੁਹਾਡੇ ਸਰੀਰ ‘ਚ ਘੱਟ ਕੈਲੋਰੀ ਆਵੇਗੀ ਤਾਂ ਤੁਸੀਂ ਗਲਤ ਹੋ। ਦੋਵੇਂ ਹੀ ਇੱਕੋ ਉਤਪਾਦ ਤੋਂ ਬਣੇ ਹੁੰਦੇ ਹਨ। ਦੋਵਾਂ ਦਾ ਕੈਲੋਰੀ ਵੈਲਿਊ ਵੀ ਬਰਾਬਰ ਹੁੰਦੀ।
ਕੀ ਫਰਕ ਹੈ
ਗੁੜ ਤੇ ਖੰਡ ਦੋਵੇਂ ਹੀ ਗੰਨੇ ਦੇ ਰਸ ਤੋਂ ਬਣਦੇ ਹਨ, ਫਿਰ ਦੋਵਾਂ ‘ਚ ਕੀ ਫਰਕ ਹੈ। ਅਸਲ ‘ਚ ਗੁੜ ਜੂਸ ਦਾ ਸ਼ੁੱਧ ਰੂਪ ਹੈ ,ਪਰ ਖੰਡ ਇਸ ਨੂੰ ਸੋਧ ਕੇ ਬਣਾਈ ਜਾਂਦੀ ਹੈ। ਖੰਡ ਨੂੰ ਬਣਾਉਣ ਲਈ ਗੰਨੇ ਦਾ ਰਸ ਸੰਘਣਾ ਕੀਤਾ ਜਾਂਦਾ ਹੈ ਤੇ ਕ੍ਰਿਸਟਾਲਾਈਜ਼ ਕੀਤਾ ਜਾਂਦਾ ਹੈ, ਪਰ ਗੁੜ ਲਈ ਗੰਨੇ ਦਾ ਰਸ ਬਹੁਤ ਹੀ ਜ਼ਿਆਦਾ ਉਬਾਲਿਆ ਜਾਂਦਾ ਹੈ ਤੇ ਫਿਰ ਇਸ ਨੂੰ ਜਮਾਇਆ ਜਾਂਦਾ ਹੈ। ਇਨ੍ਹਾਂ ਦਾ ਸਰੀਰ ਉੱਪਰ ਵੀ ਇਕੋ ਜਿਹਾ ਪ੍ਰਭਾਵ ਹੁੰਦਾ ਹੈ।
ਗੁੜ ‘ਚ ਕੀ ਖਾਸ ਹੈ?
ਗੁੜ ਰਿਫਾਇੰਡ ਨਹੀਂ ਕੀਤਾ ਜਾਂਦਾ, ਇਸ ਲਈ ਇਸ ਨੂੰ ਖੰਡ ਨਾਲੋਂ ਸਿਹਤਮੰਦ ਮੰਨਿਆ ਜਾਂਦਾ ਹੈ। ਪਰ ਖੰਡ ਰਿਫਾਇੰਡ ਹੁੰਦੀ ਹੈ। ਇਸ ਨੂੰ ਬਣਾਉਣ ਦੀ ਵਿਧੀ ਦੇ ਕਾਰਨ ਗੁੜ ‘ਚ ਆਇਰਨ ਤੇ ਕੁਝ ਮਾਤਰਾ ‘ਚ ਖਣਿਜ ਤੇ ਰੇਸ਼ੇ ਹੁੰਦੇ ਹਨ। ਇਸ ਲਈ ਜਦੋਂ ਗੁੜ ਖਾਂਦੇ ਹਾ, ਇਹ ਸਰੀਰ ‘ਚ ਵੀ ਚਲੇ ਜਾਂਦੇ ਹਨ, ਪਰ ਖੰਡ ਖਾਣ ਨਾਲ ਸਿਰਫ ਮਿਠਾਸ ਤੇ ਇਸ ਦੀਆਂ ਕੈਲੋਰੀਆਂ ਹੀ ਸਰੀਰ ਤੱਕ ਪਹੁੰਚਦੀਆਂ ਹਨ।