ਆਮਤੌਰ ਤੇ ਲੋਕ ਸਵੇਰ ਦੀ ਸ਼ੂਰਆਤ ਚਾਹ ਜਾਂ ਕੌਫੀ ਦੇ ਕੱਪ ਨਾਲ ਕਰਦੇ ਹਨ ਤੇ ਸੈਰ ਤੋਂ ਬਾਅਦ ਠੰਢਾ ਪਾਣੀ ਪੀਣਾ ਹੀ ਪਸੰਦ ਕਰਦੇ ਹਨ ਪਰ ਜੇ ਤੁਸੀ ਆਯੂਰਵੈਦ ‘ਚ ਵਿਸ਼ਵਾਸ ਕਰਦੇ ਹਾਂ ਤਾਂ ਇਹ ਠੀਕ ਨਹੀਂ, ਕਿਉਕਿ ਸਵੇਰੇ ਗਰਮ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਪਾਚਨ ਕਿਿਰਆ ‘ਚ ਸੁਧਾਰ ਦੇ ਨਾਲ ਸਰੀਰ ‘ਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
1. ਪਾਚਣ ਸ਼ਕਤੀ ‘ਚ ਸੁਧਾਰ: ਪੇਟ ਦਰਦ ਤੇ ਕਮਜ਼ੋਰ ਪਾਚਣ ਸ਼ਕਤੀ ਲਈ ਗਰਮ ਪਾਣੀ ਫਾਇਦੇਮੰਦ ਹੈ। ਸਵੇਰੇ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ਪੀਣ ਨਾਲ ਪਾਚਣ ਸ਼ਕਤੀ ਨੂੰ ਬੜਾਵਾ ਦੇਣ ਦੇ ਨਾਲ -ਨਾਲ ਸਰੀਰ ਨੂੰ ਸਧਾਰਨ ਅਵਸਥਾ ‘ਚ ਕੰਮ ਕਰਨ ‘ਚ ਮਦਦ ਵੀ ਕਰਦਾ ਹੈ।
2. ਦਰਦ ਤੋਂ ਰਾਹਤ: ਇਹ ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਦਰਦ ਦਾ ਸਭ ਤੋਂ ਸ਼ਕਤੀਸ਼ਾਲੀ ਕੁਦਰਤੀ ਇਲਾਜ ਹੈ ਤੇ ਇਹ ਮਾਸਿਕ ਧਰਮ ਦੇ ਦਰਦ ਨੂੰ ਘੱਟ ਵੀ ਕਰਦਾ ਹੈ। ਪੇਟ ਦੀਆਂ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਕੇ ਆਰਾਮ ਵੀ ਮਿਲਦਾ ਹੈ। ਇਸ ਤੋਂ ਬਿਨਾ ਗਰਮ ਪਾਣੀ ਕਈ ਤਰ੍ਹਾਂ ਦੇ ਦਰਦਾਂ ਤੋਂ ਰਾਹਤ ਦਿੰਦਾ ਹੈ ਜਿਵੇਂ ਪੱਠਿਆਂ ਦੇ ਦਰਦ।
3.ਭਾਰ ਘਟਾਉਣਾ: ਜੇ ਤੁਸੀਂ ਡਾਈਟ ਤੇ ਹੋ ਤਾਂ ਸਵੇਰੇ ਗਰਮ ਪਾਣੀ ਪੀਣ ਨਾਲ ਭਾਰ ਘਟਾਉਣ ‘ਚ ਮਦਦ ਵੀ ਮਿਲਦੀ ਹੈ। ਗਰਮ ਪਾਣੀ ਸਰੀਰ ਦਾ ਤਾਪਮਾਨ ‘ਚ ਤੇਜ਼ ਕਰਦਾ ਹੈ, ਤੇ ਸਰੀਰ ਦੀ ਕੈਲੋਰੀ ਸਾੜ ਦਿੰਦਾ ਹੈ ਤੇ ਗੁਰਦੇ ਤੇ ਸਰੀਰ ਦੇ ਅੰਗਾਂ ਨੂੰ ਫਾਇਦਾ ਵੀ ਦਿੰਦਾ ਹੈ।
4. ਸੰਚਾਰ ‘ਚ ਸੁਧਾਰ: ਗਰਮ ਪਾਣੀ ਪੀਣ ਨਾਲ ਸਰੀਰ ‘ਚੋਂ ਜ਼ਹਿਰਲੇ ਪਦਾਰਥ ਬਾਹਰ ਨਿਕਲ ਜਾਦੇ ਹਨ। ਇਸ ਨਾਲ ਇਹ ਸਰੀਰ ਦੇ ਸੰਚਾਰ ‘ਚ ਸੁਧਾਰ ਕਰਦਾ ਹੈ।
5. ਬੁਢਾਪੇ ਦੀ ਰਫਤਾਰ ਨੂੰ ਹੌਲੀ ਕਰਦਾ: ਸਮੇਂ ਤੋਂ ਪਹਿਲਾਂ ਬੁੱਢਾ ਹੋਣਾ ਹਰ ਔਰਤ ਲਈ ਮਾੜੇ ਸੁਫਨੇ ਵਾਂਗ ਹੁੰਦਾ ਹੈ ਪਰ ਗਰਮ ਪਾਣੀ ਲੈਣ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਸਰੀਰ ‘ਚ ਜ਼ਹਿਰਾਂ ਦੀ ਮੌਜੂਦਗੀ ਨਾਲ ਉਮਰ ਵਧਣ ਦੀ ਪ੍ਰਕ੍ਰਿਆ ਤੇਜ਼ ਹੋ ਜਾਂਦੀ ਹੈ ਪਰ ਜੇ ਗਰਮ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਜ਼ਹਿਰਾਂ ਤੋਂ ਮੁਕਤ ਹੁੰਦਾ ਹੈ। ਇਸ ਨਾਲ ਉਮਰ ਵਧਣ ਦੀ ਗਤੀ ਵੀ ਧੀਮੀ ਪੈ ਜਾਂਦੀ ਹੈ ਤੇ ਚਿਮੜੀ ‘ਚ ਲਚਕਤਾ ਵੀ ਵਧਾ ਦਿੰਦਾ ਹੈ।