ਦੁਨੀਆ ਵਿੱਚ ਪਹਿਲੀ ਵਾਰ ਦੁਬਈ ਸਰਕਾਰ ਦਾ ਸਾਰਾ ਕੰਮਕਾਜ ਪੇਪਰਲੈੱਸ ਮਤਲਬ ਬਿਨਾਂ ਕਾਗਜ਼ਾਂ ਦੇ ਹੋਵੇਗਾ। ਹੁਣ ਦੁਬਈ ਦੇ ਤਕਰੀਬਨ 45 ਸਰਕਾਰੀ ਦਫਤਰਾਂ ਵਿੱਚ ਹਰ ਤਰ੍ਹਾਂ ਦਾ ਕੰਮ ਕਾਗਜ਼ ਤੋਂ ਬਿਨਾਂ ਹੋਵੇਗਾ ਤੇ ਇਹ ਸੰਸਥਾਵਾਂ 1800 ਤੋਂ ਵੱਧ ਡਿਜੀਟਲ ਸੇਵਾਵਾਂ ਤੇ 10,500 ਤੋਂ ਵੱਧ ਪ੍ਰਮੁੱਖ ਲੈਣ-ਦੇਣ ਪ੍ਰਦਾਨ ਕਰਦੀਆਂ ਹਨ। ਅਮੀਰਾਤ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ 35 ਕਰੋੜ ਅਮਰੀਕੀ ਡਾਲਰ ਤੇ 1.4 ਕਰੋੜ ਮਨੁੱਖੀ ਕਿਰਤ-ਘੰਟਿਆਂ ਦੀ ਵੀ ਬਚਤ ਹੋਵੇਗੀ। ਕਾਗਜ਼ ਰਹਿਤ ਪ੍ਰਸ਼ਾਸਨ ਕਾਰਨ 33.6 ਕਰੋੜ ਪੇਪਰਸ਼ੀਟਾਂ ਦੀ ਸਾਲਾਨਾ ਬੱਚਤ ਹੋਵੇਗੀ।
ਇਸ ਦੇ ਨਾਲ ਦੁਬਈ ਸਰਕਾਰ ਦੀ ਲਗਭਗ 2700 ਕਰੋੜ ਰੁਪਏ ਦੀ ਵਾਧੂ ਬੱਚਤ ਹੋਵੇਗੀ।ਦੱਸ ਦਈਏ ਕਿ ਦੁਬਈ ਨੇ ਦੁਨੀਆ ਦੀ ਪਹਿਲੀ ਕਾਗਜ਼ ਰਹਿਤ ਸਰਕਾਰ ਬਣਨ ਲਈ 2018 ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਸ਼ਨੀਵਾਰ ਨੂੰ ਕਾਗਜ਼ ਰਹਿਤ ਸਰਕਾਰ ਦਾ ਐਲਾਨ ਕੀਤਾ। ਮਖਤੂਮ ਨੇ ਕਿਹਾ ਕਿ ਇਹ ਦੁਬਈ ਦੀ ਵਿਕਾਸ ਯਾਤਰਾ ਦੇ ਸਾਰੇ ਪਹਿਲੂਆਂ ‘ਚ ਜੀਵਨ ਨੂੰ ਡਿਜੀਟਲ ਬਣਾਉਣ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੈ।
ਕ੍ਰਾਊਨ ਪ੍ਰਿੰਸ ਰਾਸ਼ਿਦ ਅਲ ਮਖਤੂਮ ਨੇ ਕਿਹਾ ਕਿ ਅਸੀਂ ਅਮੀਰਾਤ ਦੇ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਹੀ ਡਿਜੀਟਲ ਜੀਵਨ ਪ੍ਰਦਾਨ ਕਰਨ ਦੀ ਤਿਆਰੀ ਕਰ ਰਹੇ ਹਾਂ। ਅਗਲੇ ਪੰਜ ਦਹਾਕਿਆਂ ‘ਚ ਦੁਬਈ ਦਾ ਡਿਜੀਟਲ ਜੀਵਨ ਇੱਕ ਸੰਪੰਨ ਸਮਾਰਟ ਸਿਟੀ ਦੇ ਵਸਨੀਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਦੁਬਈ ਤੇ ਭਵਿੱਖ ਦੀਆਂ ਸਰਕਾਰਾਂ ਦੀ ਡਿਜੀਟਲ ਯਾਤਰਾ ਨੂੰ ਸਮਰੱਥ ਤੇ ਸ਼ਕਤੀ ਪ੍ਰਦਾਨ ਕਰੇਗਾ। ਦੁਬਈ ਪੇਪਰ ਰਹਿਤ ਰਣਨੀਤੀ ਨੂੰ ਲਗਾਤਾਰ ਪੰਜ ਪੜਾਵਾਂ ‘ਚ ਲਾਗੂ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ ਹਰੇਕ ਨੇ ਦੁਬਈ ਦੀਆਂ ਸਰਕਾਰੀ ਸੰਸਥਾਵਾਂ ਦੇ ਇੱਕ ਵੱਖਰੇ ਸਮੂਹ ਨੂੰ ਸੂਚੀਬੱਧ ਕੀਤਾ ਸੀ।
ਡਿਜੀਟਲ ਦੁਬਈ ਪ੍ਰਾਜੈਕਟ ਦੇ ਡਾਇਰੈਕਟਰ ਜਨਰਲ ਹਮਦ ਅਲ ਮਨਸੂਰੀ ਦਾ ਕਹਿਣਾ ਹੈ ਕਿ ਸਾਰੇ ਸਰਕਾਰੀ ਕਾਰਜਾਂ ਨੂੰ 100%ਡਿਜੀਟਲ ਕਰ ਦਿੱਤਾ ਗਿਆ ਹੈ।