ਸ਼੍ਰੀਲੰਕਾ ਦੇ ਕਾਲੂਤਾਰਾ ਜ਼ਿਲ੍ਹੇ ਦੇ ਰਤਨਪੁਰ ਪਿੰਡ ‘ਚ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਮਿਿਲਆ ਹੈ। ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ ਕੋਰੰਡਮ ਨੀਲਾ ਨੀਲਮ ਹੈ, ਇਸ ਨੀਲਮ ਦਾ ਵਜ਼ਨ 310 ਕਿਲੋਗ੍ਰਾਮ ਹੈ, ਜੋ ਤਕਰੀਬਨ ਤਿੰਨ ਮਹੀਨੇ ਪਹਿਲਾਂ ਇੱਕ ਰਤਨ ਦੇ ਟੋਏ ‘ਚ ਪਾਇਆ ਗਿਆ ਸੀ।
ਨੀਲਮ ਦੀ ਜਾਂਚ ਕਰਨ ਵਾਲੇ ਸਥਾਨਕ ਰਤਨ ਖੋਜੀਆ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਦੁਰਲੱਭ ਰਤਨਾਂ ‘ਚੋਂ ਇੱਕ ਹੈ ਕਿਉਂਕਿ ਇਸ ਦਾ ਭਾਰ 300 ਕਿਲੋਗ੍ਰਾਮ ਤੋਂ ਜਿਆਦਾ ਹੈ।ਪਰ ਅੰਤਰਰਾਸ਼ਟਰੀ ਸੰਸਥਾਵਾਂ ਨੇ ਅਜੇ ਤੱਕ ਕੀਮਤੀ ਪੱਥਰ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ।ਨੀਲਮ ਨੂੰ ਕੋਲੰਬੋ ਤੋਂ 65 ਕਿਲੋਮੀਟਰ (40 ਮੀਲ) ਦੱਖਣ ‘ਚ ਹੋਰਾਨਾ ਵਿੱਚ ਰਤਨ ਟੋਏ ਦੇ ਮਾਲਕਾਂ ‘ਚੋਂ ਇੱਕ ਦੇ ਘਰ ਪ੍ਰਦਰਸ਼ਿਤ ਕੀਤਾ ਗਿਆ ।
ਇਹ ਪੱਥਰ ਰਤਨ-ਅਮੀਰ ਰਤਨਪੁਰ ਖੇਤਰ ‘ਚ ਮਿਿਲਆ , ਜਿੱਥੇ ਸਥਾਨਕ ਲੋਕਾਂ ਨੂੰ ਪਹਿਲਾਂ ਦੁਰਘਟਨਾ ‘ਚ ਦੁਨੀਆ ਦਾ ਸਭ ਤੋਂ ਵੱਡਾ ਤਾਰਾ ਨੀਲਮ ਸਮੂਹ ਮਿਿਲਆ ਸੀ।ਰਤਨਪੁਰ ਨੂੰ ਦੱਖਣੀ ਏਸ਼ੀਆਈ ਦੇਸ਼ ਦੀ ਰਤਨ ਰਾਜਧਾਨੀ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਕਿ ਨੀਲਮ ਤੇ ਹੋਰ ਕੀਮਤੀ ਰਤਨਾਂ ਦਾ ਪ੍ਰਮੁੱਖ ਨਿਰਯਾਤਕ ਹੈ।ਸਥਾਨਕ ਰਤਨ ਤੇ ਗਹਿਣਾ ਉਦਯੋਗ ਸੰਸਥਾ ਦੀ ਰਿਪੋਰਟ ਅਨੁਸਾਰ ਦੇਸ਼ ਨੇ ਪਿਛਲੇ ਸਾਲ ਰਤਨ, ਹੀਰੇ ਅਤੇ ਹੋਰ ਗਹਿਿਣਆਂ ਦੇ ਨਿਰਯਾਤ ਰਾਹੀਂ ਲਗਭਗ ਅੱਧੇ ਅਰਬ ਡਾਲਰ ਦੀ ਕਮਾਈ ਕੀਤੀ।