ਭਾਰਤ ਨੇ ਪੋਂਗਲ ਮੌਕੇ ਸ੍ਰੀਲੰਕਾ ‘ਚ ਆਪਣੀ ਰਿਹਾਇਸ਼ ਯੋਜਨਾ ਦੇ ਤੀਜੇ ਪੜਾਅ ਦੇ ਤਹਿਤ ਬਣਾਏ ਗਏ 1 ਹਜ਼ਾਰ ਤੋਂ ਜਿਆਦਾ ਘਰ ਭਾਰਤੀ ਮੂਲ ਦੇ ਲਾਭਪਾਤਰੀਆਂ ਨੂੰ ਸੌਂਪੇ। ਇਨ੍ਹਾਂ ‘ਚ ਜ਼ਿਆਦਾ ਤਮਿਲ ਲਾਭਪਾਤਰੀ ਸ਼ਾਮਲ ਹਨ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇਹ ਜਾਣਕਾਰੀ ਸਾਝੀ ਕੀਤੀ।
ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਸ੍ਰੀਲੰਕਾ ਦੇ 7 ਜ਼ਿਿਲ੍ਹਆ ‘ਚ ਪੌਦੇ ਲਗਾਉਣ ਵਾਲੇ ਮਜ਼ਦੂਰਾਂ ਲਈ ਭਾਰਤ ਤੋਂ ਮਿਲੀ ਵਿੱਤੀ ਸਹਾਇਤਾ ਦੇ ਜ਼ਰੀਏ ਤੀਜੇ ਪੜਾਅ ‘ਚ ਕਰੀਬ 4 ਹਜ਼ਾਰ ਮਕਾਨ ਬਣਾਏ ਜਾ ਰਹੇ ਹਨ। ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ, ਯੁਵਾ ਤੇ ਖੇਡ ਮੰਤਰੀ ਨਮਲ ਰਾਜਪਕਸ਼ੇ , ਅਸਟੇਟ ਹਾਊਸਿੰਗ ਅਤੇ ਕਮਿਊਨਿਟੀ ਇੰਫ੍ਰਾਸਟਰਕਚਰ ਮਾਮਲਿਆਂ ਦੇ ਰਾਜ ਮੰਤਰੀ ਜੀਵਨ ਥੋਂਡਮਨ ਨੇ ਸ਼ਨੀਵਾਰ ਨੂੰ ਕੋਟਾਗਲਾ ‘ਚ 1 ਹਜ਼ਾਰ ਤੋਂ ਜਿਅਦਾ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਚਾਬੀਆਂ ਸੌਂਪੀਆਂ।