ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਨੇ ਵੱਧ ਰੇਟਾ ਦੀ ਮੰਗ ਕਰਦੇ ਹੋਏ ਮਿਸੀਸਾਗਾ ਵਿਖੇ ਕੀਤਾ ਰੋਸ ਮੁਜਾਹਰਾ
Mississauga, Ontario (Kultaran Singh Padhiana)- The Ontario Dump Truck Association (ODTA) has staged a protest outside the Khalsa Darbar Dixie Gurdwara in Mississauga over its demands and has lined up trucks in the parking lot of Gurdwara Sahib to try to send a message to companies. Demonstrators said that the prices of diesel and repairs reached much high in recent times but the rates they are getting are not increasing. In addition, there are many other regulations that are causing them problems. They said that ODTA has more than 1500 members whose trucks will remain parked till a solution is found. They have asked the company to give a written guarantee in this regard.
ਮਿਸੀਸਾਗਾ,ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ) – ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓਡੀਟੀਏ) ਨੇ ਮਿਸੀਸਾਗਾ ਵਿਖੇ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਦੇ ਬਾਹਰ ਆਪਣੀਆ ਮੰਗਾ ਨੂੰ ਲੈਕੇ ਇੱਕ ਰੋਸ ਮੁਜਾਹਰਾ ਕੀਤਾ ਹੈ ਅਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਟਰੱਕਾਂ ਨੂੰ ਲਾਈਨਾਂ ਚ ਲਾਕੇ ਉਹਨਾਂ ਨੇ ਕੰਪਨੀਆਂ ਨੂੰ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਮੁਜਾਹਰਾਕਾਰੀਆਂ ਨੇ ਕਿਹਾ ਹੈ ਕਿ ਡੀਜਲ ਅਤੇ ਰੀਪੇਅਰ ਦੀਆਂ ਕੀਮਤਾ ਪਿਛਲੇ ਸਮੇਂ ਦੌਰਾਨ ਕਈ ਗੁਣਾ ਵੱਧ ਗਈਆ ਹਨ ਪਰ ਉਨਾ ਨੂੰ ਮਿਲਣ ਵਾਲੇ ਰੇਟ ਨਹੀ ਵੱਧ ਰਹੇ ਹਨ। ਇਸਤੋ ਇਲਾਵਾ ਹੋਰ ਬਹੁਤ ਸਾਰੀਆ ਰੈਗੂਲੇਸ਼ਨ ਹਨ ਜਿਸ ਕਰਕੇ ਉਨਾ ਨੂੰ ਮੁਸ਼ਕਲਾ ਆ ਰਹੀਆ ਹਨ। ਉਨ੍ਹਾਂ ਕਿਹਾ ਹੈ ਕਿ ਓਡੀਟੀਏ ਦੇ 1500 ਤੋਂ ਵੱਧ ਮੈਂਬਰ ਹਨ ਜਿਨ੍ਹਾਂ ਦੇ ਟਰੱਕ ਉਦੋਂ ਤੱਕ ਖੜ੍ਹੇ ਰਹਿਣਗੇ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ। ਉਨਾ ਵੱਲੋ ਇਸ ਬਾਬਤ ਕੰਪਨੀਆ ਤੋਂ ਲਿਖਤ ਵਿੱਚ ਪੱਕੀਆ ਗਾਰੰਟੀਆ ਦੇਣ ਦੀ ਮੰਗ ਕੀਤੀ ਗਈ ਹੈ ।