ਸਰੀਰ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਸਾਨੂੰ ਕੈਲਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਅਸੀਂ ਆਮ ਤੌਰ ‘ਤੇ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਦੁੱਧ, ਦਹੀਂ ਅਤੇ ਪਨੀਰ ਵਰਗੇ ਦੁੱਧ ਪਦਾਰਥਾਂ ਦੀ ਵਰਤੋਂ ਕਰਦੇ ਹਾਂ, ਕਿਉਂਕਿ ਅਜਿਹੀਆਂ ਚੀਜ਼ਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਪਰ ਜੋ ਲੋਕ ਦੁੱਧ ਅਤੇ ਇਸ ਦੇ ਉਤਪਾਦਾਂ ਦਾ ਸੇਵਨ ਨਹੀਂ ਕਰ ਸਕਦੇ ਕਿਉਂਕਿ ਇਹ ਇੱਕ ਜਾਨਵਰ ਉਤਪਾਦ ਹੈ। ਅਜਿਹੇ ‘ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਕਿਹੜੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਆਂਵਲੇ –ਆਂਵਲੇ ‘ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਪਰ ਇਹ ਕੈਲਸ਼ੀਅਮ ਦਾ ਵੀ ਭਰਪੂਰ ਸਰੋਤ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ, ਨਾਲ ਹੀ ਇਹ ਇਮਿਊਨਿਟੀ ਵਧਾਉਣ ਦਾ ਵੀ ਕੰਮ ਕਰਦੇ ਹਨ। ਕੈਲਸ਼ੀਅਮ ਪ੍ਰਾਪਤ ਕਰਨ ਲਈ ਤੁਸੀਂ ਆਂਵਲਾ ਪਾਊਡਰ ਅਤੇ ਜੂਸ ਦਾ ਸੇਵਨ ਕਰ ਸਕਦੇ ਹੋ।
ਰਾਗੀ -ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਾ ਹੋਵੇ ਤਾਂ ਰੋਜ਼ਾਨਾ ਖੁਰਾਕ ਵਿੱਚ ਰਾਗੀ ਨੂੰ ਸ਼ਾਮਿਲ ਕਰ ਸਕਦੇ ਹੋ। ਇਸ ਦੀ ਰੋਟੀ ਆਮ ਤੌਰ ‘ਤੇ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।
ਜੀਰੇ-ਜੀਰੇ ਦੀ ਵਰਤੋਂ ਕਰਨ ਨਾਲ ਸਾਡੇ ਭੋਜਨ ਦਾ ਸੁਆਦ ਤਾਂ ਬਹੁਤ ਵਧ ਜਾਂਦਾ ਹੈ, ਇਹ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਮਸਾਲੇ ਦੀ ਨਿਯਮਤ ਵਰਤੋਂ ਕਰਨ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਹੈ। ਇਸ ਨੂੰ ਗਰਮ ਪਾਣੀ ‘ਚ ਮਿਲਾ ਕੇ ਫਿਰ ਠੰਡਾ ਕਰਕੇ ਪੀਤਾ ਜਾ ਸਕਦਾ ਹੈ।
ਤਿਲ- ਆਮ ਤੌਰ ‘ਤੇ ਸਰਦੀਆਂ ਵਿਚ ਤਿਲ ਜ਼ਿਆਦਾ ਖਾਏ ਜਾਂਦੇ ਹਨ ਕਿਉਂਕਿ ਇਸ ਦਾ ਅਸਰ ਗਰਮ ਹੁੰਦਾ ਹੈ। ਇਸ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਤਿਲ ਦੇ ਇੱਕ ਚਮਚ ਵਿੱਚ ਲਗਭਗ 88 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ, ਜਿਸ ਵਿਚ ਲੱਡੂ, ਗੱਜਕ ਅਤੇ ਹੋਰ ਕਈ ਮਿਠਾਈਆਂ ਸ਼ਾਮਿਲ ਹਨ।