ਕਿਉ,ਨਿਮਰਤ ਖਹਿਰਾ ਮਗਰੋਂ ਸ਼ਿਮੀ ਚਾਹਲ ਨੇ ਵੀ ‘ਗਦਰ-2’ ‘ਚ ਕੰਮ ਕਰਨ ਤੋ ਕੀਤਾ ਮਨ੍ਹਾਂ
Chandigarh: Punjabi actress Simi Chahal has also chosen between Kisan Andolan and Kisan Andolan from Bollywood. As Simi Chahal has also refused to act in Bollywood film ‘Gadar-2′ after Nimrat Khaira.About 6 to 7 projects from Bollywood was offered to simi chahal but due to the farmers’ movement, Simi Chahal has rejected these projects.
The boycott of Bollywood is being talked about not only by the farmers but also by every artist who has raised the voice of the peasant movement. Punjabi artists have been standing with the peasant movement from day one. It should be noted that the Bollywood industry has not made any contribution to the peasant movement, so everyone is talking about boycotting Bollywood movies and Bollywood actors.
Meanwhile, actor and Punjabi singer Amy Virk was embroiled in controversy for his role in the Bollywood film ‘Bhuj-The Pride of India’. And many people in Punjab also criticized Amy Virk. After this, Amy Virk appeared on social media and presented his defense and apologized.
Casting of ‘Gadar’ 2 is in progress. The film will be officially announced soon. And if we talk about Simi’s work front, Simi Chahal will be seen in the Punjabi film ‘Chal Mera Putt-3’ which will be released on October 1. Simi Chahal is an important part of this Punjabi franchise from the first part.
ਕਿਉ,ਨਿਮਰਤ ਖਹਿਰਾ ਮਗਰੋਂ ਸ਼ਿਮੀ ਚਾਹਲ ਨੇ ਵੀ ‘ਗਦਰ-2’ ‘ਚ ਕੰਮ ਕਰਨ ਤੋ ਕੀਤਾ ਮਨ੍ਹਾਂ
ਚੰਡੀਗੜ੍ਹ: ਪੰਜਾਬੀ ਅਦਾਕਾਰਾ ਸਿਮੀ ਚਾਹਲ ਨੇ ਵੀ ਕਿਸਾਨ ਅੰਦੋਲਨ ਤੇ ਬਾਲੀਵੁੱਡ ਦੇ ਵਿੱਚੋ ਕਿਸਾਨ ਅੰਦੋਲਨ ਨੂੰ ਚੁਣਿਆ।ਕਿਉਕਿ ਸਿਮੀ ਚਾਹਲ ਨੇ ਵੀ ਨਿਮਰਤ ਖਹਿਰਾ ਤੋਂ ਬਾਅਦ ਬਾਲੀਵੁੱਡ ਫ਼ਿਲਮ ‘ਗ਼ਦਰ-2’ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ, ਸਿਮੀ ਚਾਹਲ ਨੂੰ ਬਾਲੀਵੁੱਡ ਤੋ ਲਗਭਗ 6 ਤੋਂ 7 ਪ੍ਰੋਜੈਕਟਸ ਆਫ਼ਰ ਹੋਏ ਸੀ ਪਰ ਕਿਸਾਨ ਅੰਦੋਲਨ ਕਰਕੇ ਸਿਮੀ ਚਾਹਲ ਨੇ ਇਹਨਾ ਪ੍ਰੋਜੈਕਟਾ ਨੂੰ ਰਿਜਕਟ ਕਰ ਦਿੱਤਾ ਹੈ।
ਬਾਲੀਵੁੱਡ ਦਾ ਬਾਈਕਾਟ ਕਰਨ ਦੀ ਗੱਲ ਸਿਰਫ ਕਿਸਾਨ ਨਹੀਂ ਸਗੋਂ ਕਿਸਾਨ ਅੰਦੋਲਨ ਦੀ ਆਵਾਜ਼ ਚੁੱਕਣ ਵਾਲਾ ਹਰ ਸ਼ਖਸ ਦੇ ਨਾਲ –ਨਾਲ ਕਲਾਕਾਰ ਵੀ ਕਰ ਰਿਹਾ ਹੈ।ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਹੀ ਖੜ੍ਹੇ ਹਨ। ਦੱਸ ਦਈਏ ਕਿ ਬਾਲੀਵੁੱਡ ਇੰਡਸਟਰੀ ਨੇ ਕਿਸਾਨ ਅੰਦੋਲਨ ਦੇ ‘ਚ ਆਪਣਾ ਕਿਸੇ ਵੀ ਤਰ੍ਰਾ ਦਾ ਯੋਗਦਾਨ ਨਹੀਂ ਪਾਇਆ, ਇਸ ਕਰਕੇ ਹਰ ਕੋਈ ਬਾਲੀਵੁੱਡ ਫ਼ਿਲਮਾਂ ਤੇ ਬਾਲੀਵੁੱਡ ਕਲਾਕਾਰਾਂ ਦਾ ਬਾਈਕਾਟ ਕਰਨ ਦੀ ਗੱਲ ਕਰ ਰਿਹਾ ਹੈ।
ਉੱਧਰ, ਅਦਾਕਾਰ ਤੇ ਪੰਜਾਬੀ ਗਾਇਕ ਐਮੀ ਵਿਰਕ ਬਾਲੀਵੁੱਡ ਫ਼ਿਲਮ ‘ਭੁਜ-ਦ ਪ੍ਰਾਈਡ ਆਫ ਇੰਡੀਆ’ ਕਰਨ ਦੇ ਕਰਕੇ ਕਾਫੀ ਵਿਵਾਦ ਵਿੱਚ ਘਿਰ ਗਏ ਸੀ। ਤੇ ਪੰਜਾਬ ਵਿੱਚ ਕਾਫੀ ਲੋਕਾਂ ਨੇ ਐਮੀ ਵਿਰਕ ਦੀ ਕਾਫੀ ਨਿੰਦਾ ਵੀ ਕੀਤੀ। ਇਸ ਤੋਂ ਬਾਅਦ ਐਮੀ ਵਿਰਕ ਨੇ ਸ਼ੋਸਿਲ ਮੀਡਿਆ ਤੇੇ ਆਕੇ ਆਪਣੀ ਸਫਾਈ ਪੇਸ਼ ਕੀਤੀ ਤੇ ਮਾਫੀ ਵੀ ਮੰਗੀ ਸੀ।
ਦੱਸ ਦਈਏ ,ਫ਼ਿਲਮ ‘ਗ਼ਦਰ’ 2 ਦੀ ਕਾਸਟਿੰਗ ਤੇ ਕੰਮ ਚਲ ਰਿਹਾ ਹੈ। ਜਲਦੀ ਹੀ ਫ਼ਿਲਮ ਦਾ ਆਫੀਸ਼ੀਅਲ ਐਲਾਨ ਕੀਤਾ ਜਾਵੇਗਾ। ਤੇ ਜੇ ਅਸੀ ਸਿਮੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿਮੀ ਚਾਹਲ 1ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ -3’ ਵਿੱਚ ਨਜ਼ਰ ਆਵੇਗੀ। ਸਿਮੀ ਚਾਹਲ ਇਸ ਪੰਜਾਬੀ ਫ੍ਰੈਂਚਾਇਜ਼ੀ ਫ਼ਿਲਮ ਦਾ ਪਹਿਲੇ ਭਾਗ ਤੋਂ ਹੀ ਅਹਿਮ ਹਿੱਸਾ ਹੈ।