ਦੁਨੀਆ ਭਰ ‘ਚ ਤਬਾਹੀ ਮਚਾਉਣ ਵਾਲੇ ਵਾਇਰਸ ਮੌਨਕੀਪੌਕਸ (Monkeypox) ਨੇ ਹੁਣ ਭਾਰਤ ‘ਚ ਵੀ ਦਸਤਕ ਦੇ ਦਿੱਤੀ ਹੈ। ਦਰਅਸਲ, ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਇੱਕ 5 ਸਾਲ ਦੀ ਬੱਚੀ ਵਿੱਚ ਮੌਨਕੀਪੌਕਸ ਦੇ ਲੱਛਣ ਦੇਖੇ ਗਏ ਹਨ। ਜਿਸ ਤੋਂ ਬਾਅਦ ਸਾਵਧਾਨੀ ਦੀ ਜਾਂਚ ਲਈ ਉਸ ਦਾ ਸੈਂਪਲ ਲਿਆ ਗਿਆ ਹੈ।
5 ਸਾਲ ਦੀ ਬੱਚੀ ਦੇ ਸਰੀਰ ‘ਤੇ ਖਾਰਸ਼ ਅਤੇ ਧੱਫੜ ਦੀ ਸ਼ਿਕਾਇਤ ਤੋਂ ਬਾਅਦ, ਸਾਵਧਾਨੀ ਦੇ ਤੌਰ ‘ਤੇ ਮੌਨਕੀਪੌਕਸ ਦੇ ਟੈਸਟ ਲਈ ਉਸਦੇ ਨਮੂਨੇ ਲਏ ਗਏ ਸਨ।
ਗਾਜ਼ੀਆਬਾਦ ਦੇ ਸੀ.ਐਮ.ਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਨੂੰ ਸਿਹਤ ਸਬੰਧੀ ਕੋਈ ਹੋਰ ਸਮੱਸਿਆ ਨਹੀਂ ਹੈ ਅਤੇ ਨਾ ਹੀ ਉਸ ਦੇ ਕਰੀਬੀ ਦੋਸਤ ਪਿਛਲੇ ਇੱਕ ਮਹੀਨੇ ਦੌਰਾਨ ਵਿਦੇਸ਼ ਦੌਰੇ ‘ਤੇ ਗਏ ਹਨ।