ਲਖਨਊ: ਲਖਨਊ ‘ਚ ਆਨਲਾਈਨ ਗੇਮ ਖੇਡਣ ਤੋਂ ਰੋਕਣ ‘ਤੇ ਇਕ 16 ਸਾਲਾ ਲੜਕੇ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ।
ਪੁਲਿਸ ਨੇ ਦੱਸਿਆ ਕਿ ਲੜਕਾ ਆਨਲਾਈਨ ਗੇਮ ਖੇਡਣ ਦਾ ਆਦੀ ਸੀ ਅਤੇ ਖੇਡਣ ਤੋਂ ਇਨਕਾਰ ਕਰਨ ‘ਤੇ ਮਾਂ ਤੋਂ ਗੁੱਸੇ ਸੀ ਅਤੇ ਉਸਨੇ ਸ਼ਨੀਵਾਰ ਨੂੰ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ ਅਤੇ ਉਸਦੀ ਲਾਸ਼ ਨੂੰ ਦੋ ਦਿਨਾਂ ਤੱਕ ਕਮਰੇ ਵਿੱਚ ਬੰਦ ਰੱਖਿਆ ।
ਘਟਨਾ ਸਮੇਂ ਲੜਕੇ ਦੀ 9 ਸਾਲਾ ਭੈਣ ਵੀ ਘਰ ‘ਚ ਹੀ ਸੀ। ਉਸਨੇ ਛੋਟੀ ਭੈਣ ਨੂੰ ਦੂਜੇ ਕਮਰੇ ‘ਚ ਰੱਖਿਆ ਅਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ। ਜਿਸ ਕਮਰੇ ਵਿਚ ਲਾਸ਼ ਰੱਖੀ ਗਈ ਸੀ, ਉਸ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ।
ਮੰਗਲਵਾਰ ਸ਼ਾਮ ਨੂੰ ਜਦੋਂ ਲਾਸ਼ ਤੋਂ ਬਦਬੂ ਆ ਰਹੀ ਸੀ ਤਾਂ ਉਸ ਨੇ ਆਪਣੇ ਪਿਤਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪਿਤਾ ਨੇ ਗੁਆਂਢੀਆਂ ਨੂੰ ਦੱਸਿਆ ਜਿਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਮੰਗਲਵਾਰ ਰਾਤ ਮਾਂ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਲੜਕੇ ਨੇ ਸ਼ੁਰੂ ਵਿੱਚ ਘਟਨਾ ਬਾਰੇ ਇੱਕ ਝੂਠੀ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ, ਪਰ ਜਲਦੀ ਹੀ ਸੱਚਾਈ ਦਾ ਖੁਲਾਸਾ ਕੀਤਾ।
ਨਾਬਾਲਗ ਨੇ ਆਪਣੀ ਮਾਂ ਨੂੰ ਗੋਲੀ ਮਾਰਨ ਲਈ ਆਪਣੇ ਪਿਤਾ ਦੀ ਲਾਇਸੰਸਸ਼ੁਦਾ ਬੰਦੂਕ ਦੀ ਵਰਤੋਂ ਕੀਤੀ।
ਨਾਬਾਲਗ ਲੜਕਾ ਪੁਲਿਸ ਦੀ ਹਿਰਾਸਤ ਵਿੱਚ ਹੈ।