ਮਹਿੰਗਾਈ ਦਰ ਸਬੰਧੀ ਅੰਕੜੇ ਅੱਜ ਜਾਰੀ ਕਰੇਗੀ ਸਟੈਟੇਸਟਿਕਸ ਕੈਨੇਡਾ
Statistics Canada will release its latest reading on inflation this morning, expectations are for it to climb even higher. Economists believe that the consumer price index increased by eight percent in June due to the increase in food and energy prices and the reopening of the economy.
In May, the rate of inflation reached the highest in 39 years to 7·7 percent. The continuous increase in the cost of living in Canada and the decrease in allowances have also affected the inflation rate. After a year-on-year increase, it registered a 5·2 per cent increase in June.
Last week the Bank of Canada raised its interest rates by a full percentage point. This attempt was also made to curb inflation.
ਸਟੈਟੇਸਟਿਕਸ ਕੈਨੇਡਾ ਵੱਲੋਂ ਅੱਜ ਸਵੇਰੇ ਮਹਿੰਗਾਈ ਸਬੰਧੀ ਆਪਣੇ ਤਾਜ਼ਾ ਅਧਿਐਨ ਨੂੰ ਪੇਸ਼ ਕੀਤਾ ਜਾਵੇਗਾ। ਮਹਿੰਗਾਈ ਦੀ ਦਰ ਹੋਰ ਵੱਧ ਸਕਦੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਫੂਡ ਤੇ ਐਨਰਜੀ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੇ ਅਰਥਚਾਰੇ ਦੇ ਮੁੜ ਖੁੱਲ੍ਹਣ ਕਾਰਨ ਜੂਨ ਦੇ ਮਹੀਨੇ ਕੰਜਿ਼ਊਮਰ ਪ੍ਰਾਈਸ ਇੰਡੈਕਸ ਅੱਠ ਫੀ ਸਦੀ ਤੱਕ ਵਧਿਆ।
ਮਈ ਵਿੱਚ ਮਹਿੰਗਾਈ ਦੀ ਦਰ 39 ਸਾਲਾਂ ਵਿੱਚ ਸੱਭ ਤੋਂ ਵੱਧ 7·7 ਫੀ ਸਦੀ ਤੱਕ ਪਹੁੰਚ ਗਈ। ਕੈਨੇਡਾ ਵਿੱਚ ਰਹਿਣ-ਸਹਿਣ ਦੀ ਲਾਗਤ ਵਿੱਚ ਲਗਾਤਾਰ ਹੋ ਰਹੇ ਵਾਧੇ ਤੇ ਭੱਤਿਆਂ ਵਿੱਚ ਆ ਰਹੀ ਕਮੀ ਕਾਰਨ ਵੀ ਮਹਿੰਗਾਈ ਦਰ ਉੱਤੇ ਅਸਰ ਪਿਆ ਹੈ। ਸਾਲ ਦਰ ਸਾਲ ਵੱਧਣ ਤੋਂ ਬਾਅਦ ਜੂਨ ਵਿੱਚ ਇਸ ਵਿੱਚ 5·2 ਫੀ ਸਦੀ ਵਾਧਾ ਦਰਜ ਕੀਤਾ ਗਿਆ।
ਪਿਛਲੇ ਹਫਤੇ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਇੱਕ ਪੂਰਾ ਪਰਸੈਂਟੇਜ ਪੁਆਇੰਟ ਦਾ ਵਾਧਾ ਕੀਤਾ ਗਿਆ। ਇਹ ਕੋਸਿ਼ਸ਼ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਵੀ ਕੀਤੀ ਗਈ।