ਘਰੇਲੂ ਚੀਜ਼ਾਂ ਨਾਲ ਬਣਾਏ ਫੇਸ ਮਾਸਕ ਤੁਹਾਡੇ ਚਿਹਰੇ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੁੰਦਾ ਹੈ ਤੇ ਇਸ ਨਾਲ ਚਿਹਰੇ ਦੀ ਖੂਬਸੂਰਤੀ ਵਧਦੀ ਹੈ, ਕਿਉਂਕਿ ਇਹ ਫੇਸ ਮਾਸਕ ਕੁਦਰਤੀ ਚੀਜ਼ਾਂ ਤੋਂ ਬਣੇ ਹੁੰਦੇ ਹਨ। ਜਿਵੇਂ ਸ਼ਹਿਦ, ਖੀਰਾ, ਕੇਲਾ, ਪਪੀਤਾ ਆਦਿ। ਆਓ ਜਾਣਦੇ ਹਾਂ ਤੁਸੀਂ ਇਨ੍ਹਾਂ ਕੁਦਰਤੀ ਚੀਜ਼ਾਂ ਨਾਲ ਫੇਸ ਮਾਸਕ ਕਿਵੇਂ ਬਣ ਸਕਦੇ ਹੋ :
ਸ਼ਹਿਦ, ਕੇਲੇ, ਪਪੀਤੇ ਦਾ ਫੇਸ ਮਾਸਕ: ਅੱਧੇ ਪੱਕੇ ਕੇਲੇ ਮਸਲ ਲਓ ਅਤੇ ਇਸ ਵਿੱਚ ਦੁੱਧ, ਇੱਕ ਵੱਡਾ ਚਮਚ ਚੰਦਨ ਪਾਊਡਰ ਅਤੇ ਅੱਧਾ ਵੱਡਾ ਚਮਚ ਸ਼ਹਿਦ ਮਿਲਾ ਲਓ। ਇਸ ਮਾਸਕ ਨੂੰ 20-25 ਮਿੰਟ ਤੱਕ ਚਿਹਰੇ ਉੱਤੇ ਲੱਗਾ ਰਹਿਣ ਦੇ ਬਾਅਦ ਹਲਕੇ ਕੋਸੇ ਪਾਣੀ ਨਾਲ ਧੋ ਲਓ। ਇਹ ਮਾਸਕ ਆਇਲੀ ਸਕਿਨ ਲਈ ਬੇਹੱਦ ਲਾਭਦਾਇਕ ਹੈ।
ਦਾਲ ਮਾਸਕ: ਆਇਲੀ ਸਕਿਨ ਲਈ ਵੱਡਾ ਚਮਚ ਮੂੰਗੀ ਦੀ ਦਾਲ ਕੁਝ ਘੰਟੇ ਪਾਣੀ ਵਿੱਚ ਭਿਉਂ ਦਿਓ। ਇਸ ਦੇ ਬਾਅਦ ਇਸ ਨੂੰ ਪੀਸ ਲਓ ਤੇ ਇਸ ਵਿੱਚ ਇੱਕ ਵੱਡਾ ਚਮਚ ਟਮਾਟਰ ਦਾ ਗੁੱਦਾ ਮਿਲਾ ਲਓ। ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਇਸ ਨੂੰ ਚਿਹਰੇ ਉੱਤੇ ਲਾਓ। ਵੀਹ ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਸਕਿਨ ਵਿੱਚ ਚਮਕ ਆਉਂਦੀ ਹੈ।
ਸ਼ਹਿਦ, ਦਹੀਂ ਦਾ ਮਾਸਕ: ਸ਼ਹਿਦ ਅਤੇ ਦਹੀਂ ਵਿੱਚ ਜ਼ਰਾ ਜਿੰਨੀ ਰੈੱਡ ਵਾਈਨ ਮਿਲਾ ਲਓ। ਇਸ ਨੂੰ ਚਿਹਰੇ ਉੱਤੇ ਵੀਹ ਮਿੰਟ ਤੱਕ ਲਾਈ ਰੱਖਣ ਪਿੱਛੋਂ ਸਾਦੇ ਪਾਣੀ ਨਾਲ ਧੋ ਲਓ। ਇਹ ਟੈਨਿੰਗ ਦੂਰ ਕਰ ਕੇ ਚਮੜੀ ਵਿੱਚ ਚਮਕ ਲਿਆਉਂਦਾ ਹੈ ਅਤੇ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ।
ਖੀਰਾ ਤੇ ਪਪੀਤੇ ਦਾ ਮਾਸਕ: ਖੀਰਾ ਅਤੇ ਪੱਕੇ ਪਪੀਤੇ ਦਾ ਗੁੱਦਾ ਦਹੀਂ ਵਿੱਚ ਮਿਕਸ ਕਰ ਲਓ ਅਤੇ ਉਸ ਵਿੱਚ ਦੋ ਛੋਟੇ ਜੌਂ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਲਓ। ਇਸ ਨੂੰ ਚਿਹਰੇ ਅਤੇ ਗਰਦਨ ਉੱਤੇ ਲਾਓ। ਅੱਧੇ ਘੰਟੇ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਚਿਹਰੇ ਵਿੱਚ ਨਿਖਾਰ ਆਏਗਾ।