ਲਸਣ ਕਿਸੇ ਵੀ ਸਬਜ਼ੀ ਦਾ ਸਵਾਦ ਵਧਾਉਣ ਤੋਂ ਲੈ ਕੇ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ ਤੱਕ ਇਹ ਬਹੁਤ ਫਾਇਦੇਮੰਦ ਹੈ। ਲਸਣ ਵਿਟਾਮਿਨ, ਖਣਿਜ, ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਇਸ ਨੂੰ ਖਾਲੀ ਪੇਟ ਖਾਣ ਦੇ ਕੀ ਫਾਇਦੇ ਹਨ:
1.ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਲਸਣ ਦੀ ਕਲੀ ਨੂੰ ਚਬਾ ਕੇ ਖਾਂਦੇ ਹੋ ਅਤੇ ਨਾਲ ਇੱਕ ਗਲਾਸ ਕੋਸਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚੰਗੇ ਤਰੀਕੇ ਨਾਲ ਸਫ਼ਾਈ ਹੋ ਜਾਂਦੀ ਹੈ ਇਸ ਨਾਲ ਨਸਾਂ ਦੇ ਵਿਚ ਪੈਦਾ ਹੋਇਆ ਬੁਰਾ ਕੋਲੈਸਟਰੋਲ ਵੀ ਘਟ ਜਾਂਦਾ।
2.-ਕੱਚੇ ਲਸਣ ਦੇ ਸੇਵਨ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਲੋਕ ਇਸ ਨੂੰ ਜ਼ਰੂਰ ਖਾਣ। ਉਸ ਨੂੰ ਇਸ ਦਾ ਜ਼ਰੂਰ ਫਾਇਦਾ ਹੋਵੇਗਾ।
3.ਇਸ ਤੋਂ ਇਲਾਵਾ ਜੇਕਰ ਤੁਹਾਨੂੰ ਜ਼ਿਆਦਾਤਰ ਦੰਦਾਂ ‘ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਆਪਣੀ ਡਾਈਟ ‘ਚ ਕੱਚਾ ਲਸਣ ਜ਼ਰੂਰ ਸ਼ਾਮਲ ਕਰੋ। ਤੁਹਾਨੂੰ ਇਸ ਦਾ ਲਾਭ ਜ਼ਰੂਰ ਮਿਲੇਗਾ।
4.ਜ਼ਿਆਦਾਤਰ ਲੋਕ ਆਪਣੇ ਵਧੇ ਹੋਏ ਭਾਰ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਰੋਜ਼ਾਨਾ ਕੱਚੇ ਲਸਣ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਫਾਇਦਾ ਮਿਲੇਗਾ। ਇਸ ਦਾ ਸੇਵਨ ਕਰਨ ਨਾਲ ਭਾਰ ਤੇਜ਼ੀ ਨਾਲ ਘੱਟ ਹੋਣਾ ਸ਼ੁਰੂ ਹੋ ਜਾਵੇਗਾ।
5.ਕੱਚਾ ਲਸਣ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਯਾਨੀ ਸਿਰਫ ਕੱਚਾ ਲਸਣ ਖਾਣ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਇਸ ਲਈ ਇਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ।
ਪਰ ਜਿਹੜੀਆਂ ਔਰਤਾਂ ਗਰਭਵਤੀ ਹੁੰਦੀਆਂ ਹਨ ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਘਟਦਾ ਹੈ ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਖ਼ੂਨ ਪਤਲਾ ਹੋ ਜਾਂਦਾ ਹੈ।