ਪੰਜਾਬੀ ਆਰਟਸ ਐਸੋਸੀਏਸ਼ਨ, ਪਾਥ ਅਤੇ ਅਸੀਸ ਮੰਚ ਦੇ ਸਹਿਯੋਗ ਨਾਲ 16 ਅਕਤੂਬਰ, 2022 ਨੂੰ ਬਾਅਦ ਦੁਪਿਹਰ 3 ਵਜੇ ਬਰੈਂਪਟਨ ਦੇ ਲੈਸਟਰ ਬੀ ਪੀਅਰਸਨ ਥੀਏਟਰ ਵਿਖੇ ਪੰਜਾਬੀ ਥੀਏਟਰ ਦਾ ਪ੍ਰਸਿੱਧ ਨਾਟਕ ‘ਧੰਨ ਲਿਖਾਰੀ ਨਾਨਕਾ’ ਪੇਸ਼ ਕੀਤਾ ਜਾਵੇਗਾ। ਇਹ ਨਾਟਕ ਪ੍ਰਸਿੱਧ ਪੰਜਾਬੀ ਨਾਟਕਕਾਰ, ਕਲਾਕਾਰ ਅਤੇ ਨਿਰਦੇਸ਼ਕ ਡਾ: ਸਾਹਿਬ ਸਿੰਘ ਦੁਆਰਾ ਲਿਿਖਆ ਅਤੇ ਨਿਰਦੇਸ਼ਿਤ ਕੀਤਾ ਗਿਆ ਅਤੇ ਉਹ ਨਾਟਕ ਵਿੱਚ ਅਹਿਮ ਭੂਮਿਕਾ ਵੀ ਨਿਭਾਉਣਗੇ।
ਇਹ ਨਾਟਕ ਪਹਿਲਾਂ ਇਂਗਲੈਂਡ ਅਤੇ ਇਡੀਂਆ ਵਿੱਚ ਕਈ ਵਾਰ ਪੇਸ਼ ਕੀਤਾ ਗਿਆ ਹੈ ਅਤੇ ਹੁਣ ਪਹਿਲੀ ਵਾਰ ਟੋਰਾਂਟੋ ਏਰੀਏ ਦੇ ਰੰਗਮਂਚ ਪ੍ਰੇਮੀਆ ਨੂੰ ਦੇਖਣ ਦਾ ਅਵਸਰ ਮਿਲੇਗਾ। ਇਹ ਨਾਟਕ ਪਿਤਾ ਅਤੇ ਪੁੱਤਰੀ ਦੀ ਕਹਾਣੀ ਹੈ ਜਿਸ ਹਿੰਦੋਂਸਤਾਨ ਦੀਆਂ ਘਟਨਾਵਾਂ ਅਤੇ ਹੋਰ ਕਹਾਣੀਆਂ ਨੂੰ ਇੱਕ ਸੂਤਰ ਵਿੱਚ ਬੜੇ ਚੰਗੇ ਤਰੀਕੇ ਨਾਲ ਪਰੋਇਆ ਹੈ। ਗੀਤ, ਸੰਗੀਤ, ਨ੍ਰਿੱਤ ਅਤੇ ਸਸਪੈਂਸ ਨਾਲ ਭਰਪੂਰ ਇਹ ਪੇਸ਼ਕਾਰੀ ਦੇਖਣਵਾਲੀ ਹੋਵੇਗੀ।
ਟਿਕਟਾਂ ਦੀ ਜਾਣਕਾਰੀ ਪੰਜਾਬੀ ਆਟਰਸ ਐਸੋਸੀਏਸ਼ਨ ਦੀ ਵੈੱਬਸਾਈਟ www.punjabiarts.com ਤੇ ਲੈ ਕੇ ਸਕਦੇ ਹੋ ਜਾਂ ਬਲਜਿੰਦਰ ਲੈਲਣਾ ਨੂੰ 416-677-1555 ਤੇ ਅਤੇ ਪਰਮਜੀਤ ਦਿਓਲ ਨੂੰ 647-295-7351 ਤੇ ਫੋਨ ਕਰ ਸਕੇ ਹੋ