ਖੀਰਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਸਦਾ ਸੇਵਨ ਹਮੇਸ਼ਾ ਦਿਨ ‘ਚ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਜੇਕਰ ਤੁਸੀਂ ਇਸ ਦਾ ਸੇਵਨ ਰਾਤ ਨੂੰ ਕਰੋਗੇ ਤਾਂ ਫਾਇਦੇ ਦੀ ਬਜਾਏ ਨੁਕਸਾਨ ਹੋਵੇਗਾ।
ਡਾਇਜੈਸ਼ਨ ‘ਤੇ ਅਸਰ-ਰਾਤ ਵੇਲੇ ਖੀਰਾ ਖਾਣ ਨਾਲ ਢਿੱਡ ‘ਚ ਭਾਰੀਪਣ ਰਹਿ ਸਕਦਾ ਹੈ। ਰਾਤ ‘ਚ ਖੀਰਾ ਪਚਾਉਣਾ ਮੁਸ਼ਕਲ ਹੁੰਦਾ ਹੈ। ਖੀਰਾ ਪਚਣ ‘ਚ ਵਕਤ ਲੱਗਦਾ ਹੈ। ਇਸ ਲਈ ਤਹਾਨੂੰ ਭਾਰੀਪਣ ਮਹਿਸੂਸ ਹੁੰਦਾ ਹੈ।
ਨੀਂਦ ਖਰਾਬ –ਰਾਤ ‘ਚ ਖੀਰਾ ਖਾਣ ਨਾਲ ਨੀਂਦ ਵੀ ਖਰਾਬ ਹੋ ਸਕਦੀ ਹੈ। ਖੀਰੇ ‘ਚ ਪਾਣੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਪੇਟ ‘ਚ ਭਾਰੀਪਨ ਤੇ ਲੇਟਣ ‘ਚ ਦਿੱਕਤ ਆਉਂਦੀ ਹੈ। ਰਾਤ ਵੇਲੇ ਖੀਰਾ ਖਾਣਾ ਹਾਜ਼ਮੇ ਲਈ ਖਰਾਬ ਹੈ।
ਕਮਜ਼ੋਰ ਡਾਇਜੈਸ਼ਨ ਵਾਲਿਆਂ ਨੂੰ ਨਹੀਂ ਖਾਣਾ ਚਾਹੀਦਾ-ਜਿਹੜੇ ਲੋਕਾਂ ਨੂੰ ਪਾਚਨ ਨਾਲ ਜੁੜੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਖੀਰਾ ਖਾਣ ਤੋਂ ਪ੍ਰੇਹੇਜ਼ ਕਰਨਾ ਚਾਹੀਦਾ ਹੈ। ਖੀਰੇ ‘ਚ ਕੁਕੁਰਬਿਟਾ ਸੀਨ ਹੁੰਦਾ ਹੈ। ਜਿਸ ਨੂੰ ਪਚਾਉਣ ਲਈ ਤੁਹਾਡਾ ਹਾਜ਼ਮਾ ਮਜਬੂਤ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ।