ਗ੍ਰੀਨ ਟੀ ਦੇ ਕਈ ਫਾਇਦਿਆਂ ਸਬੰਧੀ ਜਾਣ ਕੇ ਲੋਕਾਂ ਨੇ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ। ਦਫਤਰ ਜਾਣ ਵਾਲੇ ਲੋਕ ਦਿਨ ’ਚ ਕਈ ਵਾਰ ਗ੍ਰੀਨ ਟੀ ਪੀਂਦੇ ਹਨ। ਗ੍ਰੀਨ ਟੀ ਪੀਣ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ ਅਤੇ ਪਾਚਨ ਕਿਰਿਆ ’ਚ ਸੁਧਾਰ ਹੁੰਦਾ ਹੈ। ਕੁਝ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਗ੍ਰੀਨ ਟੀ ਪੀ ਲੈਂਦੇ ਹਨ। ਅਜਿਹੇ ’ਚ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਗ੍ਰੀਨ ਟੀ ਕਦੋਂ ਪੀਣੀ ਚਾਹੀਦੀ ਹੈ।
ਖਾਲੀ ਪੇਟ ਨਾ ਪੀਓ
ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਗ੍ਰੀਨ ਟੀ ਨਾਲ ਕਰਦੇ ਹਨ। ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਕਦੇ ਵੀ ਖਾਲੀ ਪੇਟ ਗ੍ਰੀਨ ਟੀ ਨਾ ਪੀਓ। ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਪਹਿਲਾਂ ਕੁਝ ਖਾਓ ਅਤੇ 1 ਘੰਟੇ ਬਾਅਦ ਗ੍ਰੀਨ ਟੀ ਪੀਓ।
ਬਹੁਤ ਜਿਆਦਾ ਗ੍ਰੀਨ ਟੀ ਨੁਕਸਾਨਦੇਹ
ਭਾਰ ਘਟਾਉਣ ਲਈ ਲੋਕ ਦਿਨ ’ਚ ਕਈ ਵਾਰ ਗ੍ਰੀਨ ਟੀ ਪੀਂਦੇ ਹਨ। 1 ਕੱਪ ਗ੍ਰੀਨ ਟੀ ’ਚ 24-25 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਜੇਕਰ ਤੁਸੀਂ ਦਿਨ ’ਚ ਚਾਰ ਤੋਂ ਪੰਜ ਕੱਪ ਗ੍ਰੀਨ ਟੀ ਪੀਂਦੇ ਹੋ ਤਾਂ ਇਹ ਸਰੀਰ ’ਚ ਕੈਫੀਨ ਦੀ ਮਾਤਰਾ ਨੂੰ ਵਧਾ ਸਕਦੀ ਹੈ। ਇਸ ਨਾਲ ਬੇਚੈਨੀ, ਚੱਕਰ ਆਉਣੇ, ਸੂਗਰ ਅਤੇ ਇਨਸੌਮਨੀਆ ਹੋ ਸਕਦਾ ਹੈ।
ਭੋਜਨ ਦੇ ਬਾਅਦ ਸੇਵਨ ਨਾ ਕਰੋ
ਕੁਝ ਲੋਕ ਭੋਜਨ ਦੇ ਨਾਲ ਜਾਂ ਤੁਰੰਤ ਬਾਅਦ ਗ੍ਰੀਨ ਟੀ ਪੀਂਦੇ ਹਨ। ਜਿਸ ਨਾਲ ਨੁਕਸਾਨ ਹੁੰਦਾ ਹੈ। ਬਹੁਤ ਜਿਆਦਾ ਗ੍ਰੀਨ ਟੀ ਪੀਣ ਨਾਲ ਸਰੀਰ ’ਚ ਆਇਰਨ ਦੀ ਕਮੀ ਹੋ ਸਕਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਗ੍ਰੀਨ ਟੀ ਨਾ ਪੀਓ।
ਪੀਣ ਦਾ ਸਹੀ ਤਰੀਕਾ
ਦਿਨ ’ਚ ਦੋ ਤੋਂ ਤਿੰਨ ਕੱਪ ਗ੍ਰੀਨ ਟੀ ਤੋਂ ਵੱਧ ਨਾ ਪੀਓ। ਖਾਣਾ ਖਾਣ ਤੋਂ ਇਕ ਘੰਟੇ ਬਾਅਦ ਹੀ ਗ੍ਰੀਨ ਟੀ ਪੀਓ। ਖਾਲੀ ਪੇਟ ਗ੍ਰੀਨ ਟੀ ਪੀਣ ਤੋਂ ਪਰਹੇਜ ਕਰੋ। ਸੌਣ ਤੋਂ ਪਹਿਲਾਂ ਗ੍ਰੀਨ ਟੀ ਨਾ ਪੀਓ। ਤੁਸੀਂ ਇਸ ਨੂੰ ਸਵੇਰੇ 10 ਤੋਂ 11 ਵਜੇ ਤਕ ਨਾਸਤੇ ਤੋਂ ਬਾਅਦ ਪੀ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਸਾਮ ਨੂੰ 5 ਤੋਂ 6 ਵਜੇ ਗ੍ਰੀਨ ਟੀ ਪੀ ਸਕਦੇ ਹੋ।