ਗਰਮੀ ਦੇ ਮੌਸਮ ‘ਚ ਲੋਕ ਵੀ ਤਰਬੂਜ ਦਾ ਸੇਵਨ ਕਰਨ ਲੱਗ ਪਏ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਗਰਮੀਆਂ ਦੇ ਮੌਸਮ ‘ਚ ਤਰਬੂਜ ਤੁਹਾਡੇ ਸਰੀਰ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਤਰਬੂਜ ਨੂੰ ਖਾਂਦੇ ਹਨ ਅਤੇ ਇਸ ਦੇ ਬੀਜ ਸੁੱਟ ਦਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਤਰਬੂਜ ਦੇ ਬੀਜਾਂ ਦੇ ਕੁਝ ਹੈਰਾਨੀਜਨਕ ਫਾਇਦਿਆਂ ਬਾਰੇ ਦੱਸਣ ਜਾ ਰਹੇ।
ਦਿਲ ਨੂੰ ਸਿਹਤਮੰਦ ਰੱਖੇ
ਦਿਲ ਦੇ ਮਰੀਜਾਂ ਲਈ ਤਰਬੂਜ ਦੇ ਬੀਜ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ‘ਚ ਮੌਜੂਦ ਗੁਣ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਦਾ ਕੰਮ ਕਰਦੇ ਹਨ। ਜੇ ਤੁਸੀਂ ਦਿਲ ਦੀ ਬੀਮਾਰੀ ਨਾਲ ਪੀੜਤ ਹੋ ਤਾਂ ਤਰਬੂਜ ਦੇ ਬੀਜ ਖਾ ਸਕਦੇ ਹੋ। ਕੁਝ ਹੀ ਦਿਨਾਂ ‘ਚ ਤੁਹਾਨੂੰ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ।
ਪੀਲੀਆ ਤੋਂ ਦਿਵਾਏ ਰਾਹਤ
ਤਰਬੂਜ ਦੇ ਬੀਜਾਂ ‘ਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਇਸ ‘ਚ ਫਾਈਬਰ ਹੁੰਦਾ ਹੈ, ਜੋ ਪੀਲੀਏ ਦੇ ਰੋਗ ‘ਚ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ।
ਪਾਚਨ ਕਿਰਿਆ ਲਈ ਫਾਇਦੇਮੰਦ
ਤਰਬੂਜ ਦੇ ਬੀਜ ਸਾਡੀ ਪਾਚਨ ਕਿਰਿਆ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਜਦੋਂ ਅਸੀਂ ਭੁੰਨੇ ਹੋਏ ਜਾਂ ਪਕਾਏ ਹੋਏ ਬੀਜਾਂ ਦੀ ਵਰਤੋਂ ਕਰਦੇ ਹਾਂ ਤਾਂ ਉਹ ਸਾਡੇ ਪਾਚਨ ਤੰਤਰ ‘ਚੋਂ ਹੋ ਕੇ ਲੰਘਦਾ ਹੈ ਅਤੇ ਉਹ ਤੁਰੰਤ ਪਾਚਨ ਤੰਤਰ ਦੀ ਕਿਰਿਆ ‘ਚ ਸੁਧਾਰ ਕਰਦੇ ਹਨ।
ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ
ਉਬਲੇ ਹੋਏ ਤਰਬੂਜ਼ ਦੇ ਬੀਜ ਸ਼ੂਗਰ ਦੇ ਮਰੀਜਾਂ ਲਈ ਬਹੁਤ ਹੀ ਫਾਇਦੇਮੰਦ ਹਨ। ਇਸ ‘ਚ ਮੌਜੂਦ ਪੋਸ਼ਟਿਕ ਗੁਣ ਬਲੱਡ ‘ਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਜੇ ਤੁਸੀਂ ਬਿਨਾਂ ਦਵਾਈਆਂ ਦੇ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਉਬਲੇ ਹੋਏ ਤਰਬੂਜ ਦੇ ਬੀਜਾਂ ਦੀ ਵਰਤੋਂ ਕਰੋ।
ਭਾਰ ਘੱਟ ਕਰੇ
ਤਰਬੂਜ ਦੇ ਬੀਜ ਭਾਰ ਘਟਾਉਣ ‘ਚ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਇਸ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਮੌਜੂਦ ਹੁੰਦੀ ਹੈ।
ਤਿਆਰ ਕਰਨ ਦੀ ਵਿਧੀ : ਉਨ੍ਹਾਂ ਨੂੰ ਭੁੰਨਣ ਲਈ, ਪਹਿਲਾਂ ਬੀਜਾਂ ਨੂੰ ਧੋ ਕੇ ਸੁਕਾਓ ਅਤੇ ਫਿਰ ਰਾਤ ਭਰ ਭਿਓ ਕੇ ਰੱਖੋ। ਬੀਜ ਦੋ-ਤਿੰਨ ਦਿਨਾਂ ਵਿੱਚ ਉਗ ਜਾਣਗੇ। ਇਸ ਤੋਂ ਬਾਅਦ ਤੁਸੀਂ ਬੀਜਾਂ ਨੂੰ ਛਿੱਲ ਕੇ ਓਵਨ ਜਾਂ ਧੁੱਪ ‘ਚ ਸੁਕਾ ਲਓ। ਤੁਹਾਡੇ ਬੀਜ ਤਿਆਰ ਹਨ। ਜਦੋਂ ਵੀ ਤੁਸੀਂ ਖਾਣਾ ਚਾਹੁੰਦੇ ਹੋ, ਉਨ੍ਹਾਂ ਨੂੰ ਇੱਕ ਕੜਾਹੀ ਵਿੱਚ ਭੁੰਨ ਲਓ, ਇਸ ਵਿੱਚ ਥੋੜ੍ਹਾ ਜਿਹਾ ਨਮਕ ਪਾਓ ਅਤੇ ਇਸਨੂੰ ਮਜ਼ੇ ਨਾਲ ਖਾਓ।