ਐਨਵਾਇਰਨਮੈਂਟ ਕੈਨੇਡਾ ਨੇ GTA ਸਮੇਤ ਓਂਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ‘ਚ ਕਿਹਾ ਗਿਆ ਹੈ ਅਸਲ ਤਾਪਮਾਨ 20 ਡਿਗਰੀ ਤੋਂ 30 ਡਿਗਰੀ ਦੇ ਦਰਮਿਆਨਅਨੁਮਾਨ ਹੈ, ਪਰ ਹੁੰਮਸ ਕਾਰਨ ਤਾਪਮਾਨ 30 ਡਿਗਰੀ ਤੋਂ 40 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦਾ ਜ਼ਿਆਦਾ ਖਤਰਾ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਹੈ।
ਓਨਟੇਰਿਓ ਦੀਆਂ ਝੀਲਾਂ ਦੇ ਨਜ਼ਦੀਕੀ ਖੇਤਰਾਂ ‘ਚ ਬਾਕੀ ਖੇਤਰਾਂ ਨਾਲੋਂ ਤਾਪਮਾਨ ਕੁਝ ਠੰਡਾ ਰਹਿ ਸਕਦਾ ਹੈ।ਜ਼ਿਆਦਾ ਪਾਣੀ ਪੀਣ ਅਤੇ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣ ਨੂੰ ਤਰਜੀਹ ਦਿੱਤੀ ਹੈ।ਨਾਲ ਹੀ ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਵਾਹਨਾਂ ਵਿਚ ਛੱਡਕੇ ਨਾ ਜਾਣ।ਏਜੰਸੀ ਨੇ ਵਸਨੀਕਾਂ ਨੂੰ ਗਰਮੀ ਦੀਆਂ ਬਿਮਾਰੀਆਂ, ਜਿਵੇਂ ਕਿ ਸੋਜ, ਧੱਫੜ, ਕੜਵੱਲ ਅਤੇ ਬੇਹੋਸ਼ੀ ਦੇ ਪ੍ਰਭਾਵਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਵੀ ਦਿੱਤੀ ਹੈ।