ਸ਼ੂਗਰ ‘ਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਇਸ ਬਾਰੇ ਹਮੇਸ਼ਾ ਭੰਬਲਭੂਸਾ ਦੀ ਸਥਿਤੀ ਬਣੀ ਰਹਿੰਦੀ ਹੈ। ਕੁਝ ਲੋਕ ਘਿਓ, ਤੇਲ ਅਤੇ ਮਸਾਲਿਆਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ, ਜਦੋਂ ਕਿ ਕੁਝ ਲੋਕ ਦੇਸੀ ਘਿਓ ਦੇ ਸੇਵਨ ਨੂੰ ਠੀਕ ਸਮਝਦੇ ਹਨ। ਦੇਸੀ ਘਿਓ ‘ਚ ਹੈਲਦੀ ਫੈਟ ਹੁੰਦੀ ਹੈ ਜੋ ਤੁਹਾਡੇ ਖਾਣੇ ‘ਚ ਮੌਜੂਦ ਪੋਸ਼ਕ ਤੱਤਾਂ ਨੂੰ ਨਸ਼ਟ ਨਹੀਂ ਹੋਣ ਦਿੰਦੀ ਅਤੇ ਇਸ ਪ੍ਰਕਿਰਿਆ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਮਤਲਬ ਕਿ ਸ਼ੂਗਰ ਦੇ ਮਰੀਜ਼ ਆਪਣੇ ਭੋਜਨ ‘ਚ ਦੇਸੀ ਘਿਓ ਲੈ ਸਕਦੇ ਹਨ। ਹਾਲਾਂਕਿ ਇਸ ਦੀ ਮਾਤਰਾ ਜ਼ਿਆਦਾ ਨਾ ਹੋਵੇ, ਇਸ ਦਾ ਧਿਆਨ ਰੱਖਣਾ ਹੋਵੇਗਾ।
ਇੰਨਾ ਹੀ ਨਹੀਂ ਜੇਕਰ ਤੁਸੀਂ ਦੇਸੀ ਘਿਓ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦਾ ਕੋਲੈਸਟ੍ਰਾਲ ਲੈਵਲ ਵੀ ਕੰਟਰੋਲ ‘ਚ ਰਹੇਗਾ। ਇਸ ਦੇ ਨਾਲ ਹੀ ਅੰਤੜੀਆਂ ਦੇ ਹਾਰਮੋਨਸ ਦਾ ਕੰਮਕਾਜ ਵੀ ਬਿਹਤਰ ਹੋਵੇਗਾ, ਜਿਸ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਬਹੁਤ ਸਾਰੇ ਆਹਾਰ ਵਿਗਿਆਨੀਆਂ ਅਨੁਸਾਰ ਦੇਸੀ ਘਿਓ ਦੀ ਵਰਤੋਂ ਲਾਭਦਾਇਕ ਹੈ, ਹਾਲਾਂਕਿ ਖਾਣਾ ਪਕਾਉਣ ਵਾਲੇ ਤੇਲ ਨੂੰ ਸ਼ੂਗਰ ਵਿਚ ਹਾਨੀਕਾਰਕ ਕਿਹਾ ਗਿਆ ਹੈ। ਜੇਕਰ ਤੁਸੀਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਰਿਫਾਇੰਡ ਜਾਂ ਕਿਸੇ ਵੀ ਤਰ੍ਹਾਂ ਦੇ ਤੇਲ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਸਭ ਤੋਂ ਵੱਡੀ ਗਲਤੀ ਕਰ ਰਹੇ ਹੋ। ਸ਼ੂਗਰ ਦੇ ਮਰੀਜ਼ਾਂ ਨੂੰ ਖਾਣਾ ਬਣਾਉਣ ਵਾਲੇ ਤੇਲ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦੇਣੀ ਚਾਹੀਦੀ ਹੈ। ਪਰਾਠੇ ਲਈ ਤੇਲ ਦੀ ਬਜਾਏ ਅੱਧਾ ਚਮਚ ਘਿਓ ਦੀ ਵਰਤੋਂ ਕਰ ਸਕਦੇ ਹੋ। ਸਬਜ਼ੀਆਂ ਪਕਾਉਣ ਲਈ ਘਿਓ ਦੀ ਵਰਤੋਂ ਕਰੋ।
ਕੁਝ ਲੋਕ ਸਬਜੀ ਬਣਨ ਤੋਂ ਬਾਅਦ ਉੱਪਰੋਂ ਵਾਧੂ ਘਿਓ ਪਾ ਕੇ ਖਾਂਦੇ ਹਨ, ਪਰ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਅਜਿਹਾ ਕਰਨ ਤੋਂ ਪਰਹੇਜ਼ ਕਰੋ। ਬੇਸ਼ੱਕ ਦੇਸੀ ਘਿਓ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਨਾ ਕਰੋ, ਤੁਹਾਨੂੰ ਦਿਨ ‘ਚ ਦੋ ਚੱਮਚ ਤੋਂ ਜ਼ਿਆਦਾ ਘਿਓ ਦਾ ਸੇਵਨ ਨਹੀਂ ਕਰਨਾ ਚਾਹੀਦਾ।