ਦਿੱਲੀ ‘ਚ ਸਿੰਘੂ ਬਾਰਡਰ ਤੇ ਬੇਅਦਬੀ ਦੇ ਮਾਮਲੇ ‘ਚ ਤਰਨ ਤਾਰਨ ਦੇ ਨੌਜਵਾਨ ਦੇ ਕਤਲ ਮਗਰੋਂ ਇੱਕ ਨਵਾਂ ਖੁਲਾਸਾ ਹੋਇਆ ਹੈ।ਕਿਉਕਿ ਇਹ ਕਤਲ ਕਰਨ ਵਾਲੇ ਨਿਹੰਗ ਸਿੰਘ ਧੜੇ ਦੇ ਲੀਡਰ ਬਾਬਾ ਅਮਨ ਸਿੰਘ ਦੀਆਂ ਬੀਜੇਪੀ ਲੀਡਰਾਂ ਨਾਲ ਤਸਵੀਰਾਂ ਵਾਇਰਲ ਹੋਇਆ ਹਨ।
ਦੱਸ ਦਈਏ ਕਿ ਇਹ ਤਸਵੀਰਾਂ ਇਸੇ ਸਾਲ ਦੀਆਂ ਹਨ ਤੇ ਇਹ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨਾਲ ਜੁੜੀਆਂ ਜਾਪਦੀਆਂ ਵੀ ਹਨ ਕਿਉਂਕਿ ਇਹਨਾ ਤਸਵੀਰਾ ਵਿੱਚੋ ਇੱਕ ਤਸਵੀਰ ‘ਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਬਾਬਾ ਅਮਨ ਸਿੰਘ ਨਾਲ ਨਜ਼ਰ ਆ ਰਹੇ ਹਨ।
ਮਿਲੀ ਰਿਪੋਰਟ ਅਨੁਸਾਰ ਇਹ ਮੀਟਿੰਗਾਂ ਕਿਸਾਨ ਅੰਦੋਲਨ ਦੇ ਹੱਲ ਲਈ ਹੀ ਹੋਈਆਂ ਸੀ।ਇਸ ਮੀਟਿੰਗ ‘ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬਾਬਾ ਅਮਨ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀ।
ਭਾਵੇਕਿ ਬਾਬਾ ਅਮਨ ਸਿੰਘ ਨੇ ਅਜਿਹੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਪਰ ਇਹ ਤਸਵੀਰਾਂ ਸਾਹਮਣੇ ਆਉਣ ਤੋ ਬਾਅਦ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।
ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾ ਦਿੱਲੀ ਦੇ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਨੇ ਇੱਕ ਨੌਜਵਾਨ ਦਾ ਕਤਲ ਕਰਕੇ ਲਾਸ਼ ਬੈਰੀਕੇਡ ਤੇ ਲਟਕਾ ਦਿੱਤੀ ਸੀ।ਅਤੇ ਤਰਨ ਤਾਰਨ ਦੇ ਉਸ ਨੌਜਵਾਨ ਉੱਪਰ ਇਹ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ।
ਉੱਧਰ , ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜਾਹਿਰ ਕੀਤਾ ਸੀ ਕਿ ਉਸ ਨੂੰ ਕਿਸੇ ਸਾਜਿਸ਼ ਤਹਿਤ ਸਿੰਘੂ ਬਾਰਡਰ ਉੱਪਰ ਲਿਜਾਇਆ ਗਿਆ ਹੋ ਸਕਦਾ ਹੈ।ਤੇ ਇਸ ਦੇ ਤਰੁੰਤ ਮਗਰੋਂ ਕਿਸਾਨ ਜਥੇਬੰਦੀਆਂ ਨੇ ਵੀ ਸਾਰੇ ਮਾਮਲੇ ਦੀ ਜਾਂਚ ਮੰਗੀ ਸੀ।
ਪਰ ,ਹੁਣ ਇਨ੍ਹਾਂ ਤਸਵੀਰਾਂ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।ਤੇ ਇੱਕ ਤਸਵੀਰ ‘ਚ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਨਜ਼ਰ ਆ ਰਹੇ ਹਨ।ਮਿਲੀ ਰਿਪੋਰਟ ਅਨੁਸਾਰ ਇਹ ਮੀਟਿੰਗ ਜੁਲਾਈ ਦੇ ਅਖ਼ੀਰ ‘ਚ ਹੀ ਹੋਈ ਸੀ।