ਸਰ੍ਹੋਂ ਦਾ ਸਾਗ ਜਿੰਨਾ ਖਾਣ ‘ਚ ਸੁਆਦ ਹੁੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਇਹ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਸਾਗ ‘ਚ ਪ੍ਰੋਟੀਨ, ਫਾਈਬਰ, ਲੌ ਕੈਲੋਰੀ, ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਵਿਟਾਮਿਨ ਏ. ਸੀ. ਡੀ. ਬੀ-12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਨਾਲ ਤੁਸੀਂ ਕੈਂਸਰ ਵਰਗੀਆਂ ਵੱਡੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।
113 ਗ੍ਰਾਮ ਸਾਗ ‘ਚ 2ਜੀ ਪ੍ਰੋਟੀਨ, 59.9 ਕੈਲੋਰੀ, 499.5ਐੱਮ. ਜੀ. ਸੋਡੀਅਮ, 6ਜੀ ਕਾਰਬੋਹਾਈਡ੍ਰੇਟ, 3ਜੀ ਸ਼ੂਗਰ, 1ਜੀ ਫਾਈਬਰ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਏ. ਸੀ. ਡੀ. ਬੀ 12, ਮੈਗਨੀਸ਼ੀਅਮ, ਆਇਰਨ ਅਤੇ ਸੋਡੀਅਮ ਵਰਗੇ ਤੱਤ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਸਰ੍ਹੋਂ ਦਾ ਸਾਗ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ –
ਕੈਂਸਰ ਤੋਂ ਬਚਾਅ: ਸਾਗ ਕੈਂਸਰ ਤੋਂ ਬਚਾਅ ਕਰਨ ‘ਚ ਵੀ ਲਾਹੇਵੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤੁਸੀਂ ਬਲੈਡਰ, ਪੇਟ, ਬ੍ਰੈਸਟ, ਫੇਫੜੇ ਦੇ ਕੈਂਸਰ ਤੋਂ ਬਚੇ ਰਹਿੰਦੇ ਹੋ। ਗੁਣਾਂ ਨਾਲ ਭਰਪੂਰ ਹੋਣ ਕਰਕੇ ਸਾਗ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ।
ਦਿਲ ਦੇ ਰੋਗੀਆਂ ਲਈ ਫ਼ਾਇਦੇਮੰਦ: ਸਾਗ ਦਿਲ ਦੇ ਰੋਗੀਆਂ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਸਰੀਰ ‘ਚ ਫੋਲੇਟ ਦਾ ਨਿਰਮਾਣ ਵੀ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਏ: ਕਈ ਵਿਟਾਮਿਨਸ ਨਾਲ ਭਰਪੂਰ ਸਾਗ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਸਾਗ ਦਾ ਵੱਧ ਤੋਂ ਵੱਧ ਸੇਵਨ ਕਰਨ ਤੁਸੀਂ ਅੱਖਾਂ ‘ਚ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਭਾਰ ਘਟਾਉਣ ‘ਚ ਲਾਹੇਵੰਦ: ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੰਦੇ ਹੋ ਤਾਂ ਤੁਹਾਨੂੰ ਸਾਗ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਸ ਨਾਲ ਮੇਟਾਬਾਲੀਜ਼ਮ ਵੱਧਦਾ ਹੈ ਅਤੇ ਪਾਚਨ ਕਿਰਿਆ ਦੁਰੱਸਤ ਰਹਿੰਦੀ ਹੈ, ਜਿਸ ਨਾਲ ਭਾਰ ਘਟਾਉਣ ‘ਚ ਕਾਫ਼ੀ ਮਦਦ ਮਿਲਦੀ ਹੈ।
ਹੱਡੀਆਂ ਮਜ਼ਬੂਤ: ਸਰ੍ਹੋਂ ਦੇ ਸਾਗ ‘ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਲਈ ਲਾਭਕਾਰੀ ਹੁੰਦਾ ਹੈ। ਹੱਡੀਆਂ ਦੇ ਰੋਗੀਆਂ ਦੀ ਰਿਕਵਰੀ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।
ਗਠੀਆ ਤੋਂ ਰਾਹਤ: ਸਰ੍ਹੋਂ ਦਾ ਸਾਗ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੀ ਹੈ। ਇਸ ‘ਚ ਸੈਲੇਨੀਅਮ ਅਤੇ ਐਂਟੀ ਇੰਫਲੇਮੈਟਰੀ ਵੀ ਹੁੰਦਾ ਹੈ, ਜੋ ਗਠੀਆ ‘ਚ ਰਾਹਤ ਦਿਵਾਉਂਦਾ ਹੈ। ਸਰੋਂ ਤੁਹਾਡੇ ਮਸਲਸ ਨੂੰ ਗਰਮਾਹਟ ਦੇਣ ਦਾ ਕੰਮ ਕਰਦੀ ਹੈ।
ਤਣਾਅ ਘਟਾਏ: ਸਾਗ ਤਣਾਅ ਨੂੰ ਘੱਟ ਕਰਨ ‘ਚ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਡਿਪ੍ਰੈਸ਼ਨ ਦਾ ਖਤਰਾ 40 ਫੀਸਦੀ ਤੱਕ ਘੱਟ ਹੁੰਦਾ ਹੈ।
ਝੂਰੜੀਆਂ ਤੋਂ ਬਚਾਅ : ਸਰੋਂ ‘ਚ ਕੈਰੋਟੀਨ ਬਹੁੰਤ ਹੁੰਦਾ ਹੈ। ਇਸ ਨਾਲ ਸਕਿਨ ‘ਚ ਕੋਲੇਜ਼ਨ ਦਾ ਪੱਧਰ ਵੀ ਵੱਧਦਾ ਹੈ, ਜਿਸ ਨਾਲ ਤੁਸੀਂ ਵੱਧਦੀ ਉਮਰ ਦੀਆਂ ਸਮੱਸਿਆਵਾਂ, ਝੂਰੜੀਆਂ ਆਦਿ ਤੋਂ ਬਚੇ ਰਹਿੰਦੋ ਹੋ।