ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਇੱਕ ਫਲਾਈਟ ਨੂੰ ਸ਼ੁੱਕਰਵਾਰ ਨੂੰ ਬੰਬ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਫਲਾਈਟ ਨੂੰ ਜਰਮਨੀ ਦੇ ਫਰੈਂਕਫਰਟ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਵਿਸਤਾਰਾ ਨੇ ਸ਼ਨੀਵਾਰ ਸਵੇਰੇ ਇਸ ਸੰਬੰਧੀ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਫਲਾਈਟ ਸੁਰੱਖਿਅਤ ਤਰੀਕੇ ਨਾਲ ਫਰੈਂਕਫਰਟ ਪਹੁੰਚ ਗਈ ਅਤੇ ਅਧਿਕਾਰੀਆਂ ਵੱਲੋਂ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ।
ਫਲਾਈਟ ਨੂੰ ਮਿਲੀ ਧਮਕੀ ਸਬੰਧੀ ਮਾਮਲਾ ਸੋਸ਼ਲ ਮੀਡੀਆ ‘ਤੇ ਰਿਪੋਰਟ ਕੀਤਾ ਗਿਆ ਸੀ, ਜਿਸ ਦੇ ਬਾਅਦ ਸੁਰੱਖਿਆ ਕਾਰਵਾਈਆਂ ਤੁਰੰਤ ਸ਼ੁਰੂ ਕੀਤੀਆਂ ਗਈਆਂ। ਵਿਸਤਾਰਾ ਦੇ ਬੁਲਾਰੇ ਨੇ ਕਿਹਾ ਕਿ ਜਦੋਂ ਇਹ ਖ਼ਤਰਾ ਸਾਹਮਣੇ ਆਇਆ ਤਾਂ ਪ੍ਰੋਟੋਕੋਲ ਦੇ ਅਨੁਸਾਰ ਪਾਇਲਟਾਂ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫਲਾਈਟ ਨੂੰ ਜਰਮਨੀ ਵੱਲ ਮੋੜਣ ਦਾ ਫ਼ੈਸਲਾ ਕੀਤਾ।
ਫਲਾਈਟ ਫਰੈਂਕਫਰਟ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡ ਹੋਈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਵਿਆਪਕ ਜਾਂਚ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਸਾਰੇ ਸੁਰੱਖਿਆ ਕਲੀਅਰੈਂਸ ਮਿਲਣ ਤੋਂ ਬਾਅਦ ਫਲਾਈਟ ਆਪਣੀ ਅਗਲੀ ਯਾਤਰਾ ਲਈ ਦੁਬਾਰਾ ਚਲਦੀ ਰਹੇਗੀ।