ਰੋਜ਼ਾਨਾ ਖਾਓ ‘ਦਹੀਂ ਅਤੇ ਖੰਡ’, ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
Jalandhar – Breakfast is a very important meal – it can either make or break your day. Therefore, eating yoghurt on an empty stomach in the morning is very beneficial. But if you mix sugar in yoghurt, it will prove to be even more beneficial for the body, as eating yoghurt and sugar has many physical and mental benefits.
The benefits of eating yogurt and sugar are as follows.
1. Useful for stomach
The good bacteria found in yogurt are very beneficial for the stomach. Because it strengthens the digestive system and these bacteria are also beneficial for our intestines.
2. Reduces irritation and acidity
Eating yogurt and sugar for breakfast keeps the stomach cool. This reduces the irritation and acidity in the stomach. In Ayurveda also yogurt and sugar are considered to be beneficial for the stomach.
3. Glucose levels
Eating yogurt and sugar in the morning gives our body glucose immediately. That’s why when you leave home, you are fed yogurt and sugar so that you stay active throughout the day with glucose.
ਰੋਜ਼ਾਨਾ ਖਾਓ ‘ਦਹੀਂ ਅਤੇ ਖੰਡ’, ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
ਜਲੰਧਰ – ਸਵੇਰ ਦਾ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਨਾਸ਼ਤਾ ਸਾਨੂੰ ਐਨਰਜ਼ੀ ਦਿੰਦਾ ਹੈ। ਇਸ ਲਈ ਸਵੇਰ ਦੇ ਸਮੇਂ ਖਾਲੀ ਢਿੱਡ ਦਹੀਂ ਖਾਣਾ ਬਹੁਤ ਲਾਭਕਾਰੀ ਹੁੰਦਾ ਹੈ। ਪਰ ਜੇ ਤੁਸੀਂ ਦਹੀਂ ‘ਚ ਚੀਨੀ ਮਿਲਾ ਕੇ ਖਾਵੋ ਤਾਂ ਇਹ ਸਰੀਰ ਲਈ ਹੋਰ ਵੀ ਜ਼ਿਆਦਾ ਲਾਹੇਵੰਦ ਸਿੱਧ ਹੋਵੇਗਾ, ਕਿਉਂਕਿ ਦਹੀਂ ਤੇ ਖੰਡ ਖਾਣ ਨਾਲ ਸਰੀਰਕ ਅਤੇ ਮਾਨਸਿਕ ਬਹੁਤ ਸਾਰੇ ਲਾਭ ਮਿਲਦੇ ਹਨ।
ਦਹੀਂ ਅਤੇ ਚੀਨੀ ਖਾਣ ਦੇ ਫ਼ਾਇਦੇ ਹੇਠ ਲਿਖੇ ਹਨ।
1. ਢਿੱਡ ਲਈ ਫ਼ਾਇਦੇਮੰਦ
ਦਹੀਂ ਵਿੱਚ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਢਿੱਡ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।ਕਿਉਕਿ ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਲਈ ਵੀ ਲਾਭਕਾਰੀ ਹੁੰਦੇ ਹਨ।
2. ਜਲਣ ਤੇ ਐਸੀਡਿਟੀ ਘੱਟ
ਸਵੇਰੇ ਨਾਸ਼ਤੇ ਵਿੱਚ ਦਹੀ ਤੇ ਚੀਨੀ ਖਾਣ ਨਾਲ ਢਿੱਡ ਠੰਡਾ ਰਹਿੰਦਾ ਹੈ। ਇਸ ਨਾਲ ਢਿੱਡ ਵਿੱਚ ਜਲਣ ਅਤੇ ਐਸੀਡਿਟੀ ਘੱਟ ਜਾਂਦੀ ਹੈ। ਆਯੁਰਵੈਦ ਵਿੱਚ ਵੀ ਦਹੀਂ ਤੇ ਚੀਨੀ ਨੂੰ ਢਿੱਡ ਲਈ ਲਾਭਕਾਰੀ ਮੰਨਿਆ ਜਾਂਦਾ ਹੈ।
3. ਗੁਲੂਕੋਜ਼ ਮਿਲਦਾ
ਸਵੇਰੇ ਦਹੀਂ ਤੇ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ। ਇਸੇ ਕਰਕੇ ਘਰ ਛੱਡਣ ਤੇ ਦਹੀਂ ਅਤੇ ਚੀਨੀ ਖਵਾਇਆ ਜਾਂਦਾ ਹੈ ਤਾਂ ਕਿ ਤੁਸੀਂ ਗਲੂਕੋਜ਼ ਨਾਲ ਦਿਨ ਭਰ ਐਕਟਿਵ ਰਹੋ।