ਨੌਰਥ ਯਾਰਕ ਵਿੱਚ ਹਮਲੇ ਤੋਂ ਬਾਅਦ ਔਰਤ ਦੀ ਮੌਤ, ਇਕ ਵਿਅਕਤੀ ਹਿਰਾਸਤ ‘ਚ
TORONTO, ON- Following an apparent assault in North York on Saturday evening that left one woman dead, a guy was arrested.
At 10 p.m., Toronto police responded to an unidentified disturbance report in the area of Sheppard Avenue West and Jane Street.
According to police, they got complaints of an attack at a nearby property.
Officers discovered a woman with life-threatening injuries when they arrived.
The woman was eventually pronounced dead at the scene, according to police.
The investigation has been handed up to the homicide unit.
ਟੋਰਾਂਟੋ— ਨੌਰਥ ਯਾਰਕ ‘ਚ ਸ਼ਨੀਵਾਰ ਰਾਤ ਨੂੰ ਹੋਏ ਹਮਲੇ ਤੋਂ ਬਾਅਦ ਇਕ ਵਿਅਕਤੀ ਨੂੰ ਪੁਲਸ ਹਿਰਾਸਤ ‘ਚ ਲੈ ਲਿਆ ਗਿਆ, ਜਿਸ ‘ਚ ਇਕ ਔਰਤ ਦੀ ਮੌਤ ਹੋ ਗਈ।
ਟੋਰਾਂਟੋ ਪੁਲਿਸ ਨੇ ਰਾਤ 10 ਵਜੇ ਸ਼ੈਪਾਰਡ ਐਵੇਨਿਊ ਵੈਸਟ ਅਤੇ ਜੇਨ ਸਟਰੀਟ ਦੇ ਖੇਤਰ ਵਿੱਚ ਇੱਕ ਕਾਲ ਦਾ ਜਵਾਬ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੇਤਰ ਵਿੱਚ ਇੱਕ ਰਿਹਾਇਸ਼ ‘ਤੇ ਹਮਲਾ ਹੋਇਆ ਹੈ।
ਜਦੋਂ ਅਧਿਕਾਰੀ ਪਹੁੰਚੇ, ਤਾਂ ਉਨ੍ਹਾਂ ਨੇ ਔਰਤ ਨੂੰ ਜਾਨਲੇਵਾ ਜ਼ਖਮਾਂ ਨਾਲ ਪੀੜਤ ਪਾਇਆ।
ਪੁਲਿਸ ਦਾ ਕਹਿਣਾ ਹੈ ਕਿ ਬਾਅਦ ਵਿਚ ਔਰਤ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।
ਇਹ ਪੁੱਛੇ ਜਾਣ ‘ਤੇ ਕਿ ਕੀ ਪੀੜਤ ਅਤੇ ਸ਼ੱਕੀ ਇਕ-ਦੂਜੇ ਨੂੰ ਜਾਣਦੇ ਸਨ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਫਿਲਹਾਲ ਇਹ ਜਾਣਕਾਰੀ ਨਹੀਂ ਹੈ।
ਪੁਲਿਸ ਨੇ ਘਟਨਾ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ।