ਹੜ੍ਹ ਦੇ ਕਾਰਨ ਐਬਟਸਫੋਰਡ ਨੇੜੇ ਅਮਰੀਕਾ-ਕੈਨੇਡਾ ਲਾਂਘਾ ਕੀਤਾ ਬੰਦ, ਐਮਰਜੈਂਸੀ ਸਥਿਤੀ ਦਾ ਐਲਾਨ
Canada: The Canadian province of British Columbia has been flooded due to two days of heavy rains. Due to floods closed the Sooms Huntington Check Post on the Canada-US border near Abbotsford. The Prime Minister of British Columbia John Horgan made the announcement at a news conference on Wednesday. “Heavy rains, strong winds and floods have devastated entire communities in our state,” he said.
According to the agency, following the announcement, hoardings in the state have been banned from traveling in and out of flood prone areas.
John Horgan said the order would protect basic access to services and supplies for communities across the state.
Thousands of people have been displaced from their homes in southern British Columbia, but the death of a woman has so far been confirmed. His government has now formally requested assistance from the Canadian Armed Forces.
ਹੜ੍ਹ ਦੇ ਕਾਰਨ ਐਬਟਸਫੋਰਡ ਨੇੜੇ ਅਮਰੀਕਾ-ਕੈਨੇਡਾ ਲਾਂਘਾ ਕੀਤਾ ਬੰਦ, ਐਮਰਜੈਂਸੀ ਸਥਿਤੀ ਦਾ ਐਲਾਨ
ਕੈਨੇਡਾ: ਕੈਨੇਡਾ ਦੇ ਬ੍ਰਿਿਟਸ਼ ਕੋਲੰਬੀਆ ਸੂਬੇ ‘ਚ ਦੋ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਹੜ੍ਹ ਆ ਚੁੱਕਾ ਹੈ। ਇਸ ਹੜ੍ਹ ਦੇ ਕਾਰਨ ਐਬਟਸਫੋਰਡ ਨੇੜੇ ਕੈਨੇਡਾ-ਅਮਰੀਕਾ ਸਰਹੱਦ ਤੇ ਸਥਿਤ ਸੂਮਸ ਹਨਟਿੰਗਟਨ ਚੈਕ ਪੋਸਟ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਹੈ। ਬ੍ਰਿਿਟਸ਼ ਕੋਲੰਬੀਆ ਦੇ ਪ੍ਰਧਾਨ ਮੰਤਰੀ ਜੌਹਨ ਹੌਰਗਨ ਨੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ‘ਚ ਇਹ ਐਲਾਨ ਕੀਤਾ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਭਾਰੀ ਮੀਂਹ, ਤੇਜ਼ ਹਵਾਵਾਂ ਤੇ ਹੜ੍ਹਾਂ ਨੇ ਸਾਡੇ ਸੂਬੇ ਦੇ ਸਮੁੱਚੇ ਭਾਈਚਾਰਿਆਂ ਨੂੰ ਤਬਾਹ ਕਰ ਦਿੱਤਾ ਹੈ।
ਏਜੰਸੀ ਦੀ ਰਿਪੋਰਟ ਅਨੁਸਾਰ, ਘੋਸ਼ਣਾ ਤੋਂ ਬਾਅਦ, ਸੂਬੇ ‘ਚ ਹੋਰਡਿੰਗਜ਼ ਨੂੰ ਰੋਕਣ ਤੋਂ ਹੜ੍ਹ ਵਾਲੇ ਖੇਤਰਾਂ ‘ਚ ਤੇ ਬਾਹਰ ਯਾਤਰਾ ਕਰਨ ਤੇ ਵੀ ਪਾਬੰਦੀ ਲਗਾਈ ਗਈ ਹੈ।
ਜੌਹਨ ਹੌਰਗਨ ਨੇ ਕਿਹਾ ਕਿ ਇਹ ਆਦੇਸ਼ ਸੂਬੇ ਭਰ ਦੇ ਭਾਈਚਾਰਿਆਂ ਲਈ ਸੇਵਾਵਾਂ ਤੇ ਸਪਲਾਈ ਤੱਕ ਬੁਨਿਆਦੀ ਪਹੁੰਚ ਨੂੰ ਸੁਰੱਖਿਅਤ ਰੱਖੇਗਾ।
ਉੱਧਰ ,ਦੱਖਣੀ ਬ੍ਰਿਿਟਸ਼ ਕੋਲੰਬੀਆ ‘ਚ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ ਤੇ ਪਰ ਹਲੇ ਤੱਕ ਇੱਕ ਔਰਤ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ।ਪ੍ਰੀਮੀਅਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਰਸਮੀ ਤੌਰ ਤੇ ਕੈਨੇਡੀਅਨ ਆਰਮਡ ਫੋਰਸਿਜ਼ ਤੋਂ ਸਹਾਇਤਾ ਦੀ ਬੇਨਤੀ ਵੀ ਕੀਤੀ ਹੈ।