ਦੋ ਪਹੀਆ ਜਾਂ ਚਾਰ ਪਹੀਆਂ ਵਾਲੀਆਂ ਗੱਡੀਆਂ ਨੂੰ ਧੱਕਾ ਲਗਾਉਂਦੇ ਤਾਂ ਤੁਸੀਂ ਅਕਸਰ ਹੀ ਲੋਕਾਂ ਨੂੰ ਵੇਖਿਆ ਹੋਵੇਗਾ, ਪਰ ਸੋਸ਼ਲ ਮੀਡੀਆ ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿੱਥੇ ਲੋਕ ਹਵਾਈ ਜਹਾਜ਼ ਨੂੰ ਧੱਕਾ ਲਗਾ ਰਹੇ ਹਨ। ਜੀ ਹਾਂ, ਹਵਾਈ ਅੱਡੇ ‘ਤੇ ਦਰਜਨਾਂ ਯਾਤਰੀਆਂ ਨੇ ਜਹਾਜ਼ ਨੂੰ ਧੱਕਾ ਲਗਾ ਕੇ, ਹਵਾਈ ਜਹਾਜ਼ ਦੀ ਪਾਰਕਿੰਗ ਕਰਾਈ।
ਇਹ ਘਟਨਾ ਬੀਤੇ ਦਿਨ ਨੇਪਾਲ ਦੇ ਬਾਜੁਰਾ ਹਵਾਈ ਅੱਡੇ ‘ਤੇ ਵਾਪਰੀ ਹੈ, ਜਿੱਥੇ ਹੁਮਲਾ ਜ਼ਿਲ੍ਹੇ ਦੇ ਸਿਮਿਕੋਟ ਤੋਂ ਆਏ ਤਾਰਾ ਏਅਰਲਾਈਨਜ਼ ਦੇ ਇਕ ਛੋਟੇ ਜਹਾਜ਼ ਨੇ ਜਦੋਂ ਹਵਾਈ ਅੱਡੇ ਦੇ ਰਨਵੇਅ ‘ਤੇ ਲੈਂਡ ਕੀਤਾ, ਉਦੋਂ ਉਸ ਦਾ ਟਾਇਰ ਫੱਟ ਗਿਆ। ਪਿਛਲਾ ਟਾਇਰ ਫਟਣ ਕਾਰਨ ਉਹ ਰਨਵੇਅ ਤੋਂ ਹੱਟ ਨਹੀਂ ਪਾ ਰਿਹਾ ਸੀ। ਇਹ ਦੇਖਦੇ ਹੋਏ ਹਵਾਈ ਅੱਡੇ ‘ਤੇ ਮੌਜੂਦ ਯਾਤਰੀ ਜਹਾਜ਼ ਨੂੰ ਰਨਵੇਅ ਤੋਂ ਹਟਾਉਣ ਲਈ ਸੁਰੱਖਿਆ ਕਰਮੀਆਂ ਨਾਲ ਸ਼ਾਮਲ ਹੋ ਗਏ। ਜਹਾਜ਼ ਨੂੰ ਰਨਵੇਅ ਤੋਂ ਹਟਾਉਣ ਲਈ ਯਾਤਰੀਆਂ ਨੇ ਵੀ ਧੱਕਾ ਲਗਾਇਆ ਅਤੇ ਉਸ ਨੂੰ ਪਾਰਕਿੰਗ ਤੱਕ ਲੈ ਗਏ।
ਕਿਉਂਕਿ ਜਦੋਂ ਤੱਕ ਜਹਾਜ਼ ਨੂੰ ਪਾਰਕਿੰਗ ਤੱਕ ਨਹੀ ਪਹੁੰਚਾਇਆ ਜਾਣਾ ਸੀ ਉਦੋਂ ਤੱਕ ਕੋਈ ਦੂਜਾ ਜਹਾਜ਼ ਰਨਵੇਅ ‘ਤੇ ਲੈਂਡ ਨਹੀਂ ਕਰ ਸਕਦਾ ਸੀ। ਅਜਿਹੇ ਵਿਚ ਹਵਾਈ ਅੱਡਾ ਅਥਾਰਿਟੀ ਨੇ ਲੋਕਾਂ ਦੀ ਮਦਦ ਨਾਲ ਰਨਵੇਅ ‘ਤੇ ਖੜ੍ਹੇ ਜਹਾਜ਼ ਨੂੰ ਹਟਾਉਣ ਦਾ ਫ਼ੈਸਲਾ ਲਿਆ।