GTA News Media

Top Info Bar
22.1°C Toronto Loading date...
World

UK ਜਾਣ ਵਾਲਿਆਂ ਲਈ ਖੁਸ਼ਖਬਰੀ, ਬ੍ਰਿਟੇਨ ਨੇ ਭਾਰਤ ਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਢਿੱਲ

UK ਜਾਣ ਵਾਲਿਆਂ ਲਈ ਖੁਸ਼ਖਬਰੀ, ਬ੍ਰਿਟੇਨ ਨੇ ਭਾਰਤ ਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਢਿੱਲ
Share this post via:

ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਸੋਸ਼ਲ ਕੇਅਰ ਵਰਕਰਾਂ, ਕੇਅਰ ਅਸਿਸਟੈਂਟਸ ਤੇ ਘਰੇਲੂ ਸਹਾਇਕਾਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦੇ ਦਿੱਤੀ ਹੈ। ਇਸ ਕੈਟਾਗਰੀ ਦੇ ਮੁਲਾਜ਼ਮ ਬਹੁਤ ਹੀ ਜਲਦ ਬ੍ਰਿਿਟਸ਼ ਸਿਹਤ ਤੇ ਦੇਖਭਾਲ ਵੀਜ਼ਾ ਲਈ 12 ਮਹੀਨਿਆਂ ਵਾਸਤੇ ਯੋਗ ਹੋਣਗੇ। ਸਰਕਾਰ ਨੇ ਇਹ ਅਸਥਾਈ ਕਦਮ ਇਸ ਸੈਕਟਰ ਵਿੱਚ ਸਟਾਫ਼ ਦੀ ਭਾਰੀ ਕਮੀ ਦੇ ਮੱਦੇਨਜ਼ਰ ਚੁੱਕਿਆ ਹੈ। ਸਰਕਾਰ ਨੇ ਕਿਹਾ ਕਿ ਯੋਜਨਾ ਵਿੱਚ ਅਸਥਾਈ ਤਬਦੀਲੀ ਨਾਲ ਬਜ਼ੁਰਗ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਲਈ ਹਜ਼ਾਰਾਂ ਵਾਧੂ ਕੇਅਰ ਅਸਿਸਟੈਂਟਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਇਹ ਬਦਲਾਅ ਰੁਜ਼ਗਾਰਦਾਤਾ ਦੇ ਪਾੜੇ ਨੂੰ ਪੂਰਾ ਕਰਨ ਦੇ ਲਈ ਯੋਗ ਮੁਲਾਜ਼ਮਾਂ ਦੀ ਜਲਦੀ, ਸਸਤੀ ਤੇ ਆਸਾਨ ਭਰਤੀ ਨੂੰ ਸਮਰੱਥ ਕਰੇਗਾ।

ਬਿਿਟ੍ਰਸ਼ ਸਰਕਾਰ ਨੇ ਕਿਹਾ ਕਿ ਇਹ ਵਾਧੂ ਸਟਾਫ਼ ਬਜ਼ੁਰਗਾਂ ਤੇ ਅਪਾਹਜ਼ਾਂ ਦੀ ਆਪਣੇ ਘਰਾਂ ਵਿੱਚ ਦੇਖਭਾਲ ਕਰਨ ‘ਚ ਮਦਦ ਕਰਨ ਦੇ ਯੋਗ ਹੋਵੇਗਾ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਮਹਾਮਾਰੀ ਕਾਰਨ ਦੇਖਭਾਲ ਖੇਤਰ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਮੱਦੇਨਜ਼ਰ ਅਸੀਂ ਸਿਹਤ ਤੇ ਦੇਖਭਾਲ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤਾ ਹੈ, ਜੋ ਕਿ ਕਰਮਚਾਰੀਆਂ ਦੀ ਗਿਣਤੀ ਵਧਾਉਣ ਤੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰੇਗਾ।

ਯੂਕੇ ਵਿੱਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ “ਇਹ ਇਮੀਗ੍ਰੇਸ਼ਨ ਲਈ ਸਾਡੀ ਨਵੀਂ ਯੋਜਨਾ ਹੈ ਜੋ ਰਾਸ਼ਟਰੀ ਸਿਹਤ ਯੋਜਨਾ ਤੇ ਸਿਹਤ ਤੇ ਦੇਖਭਾਲ ਖੇਤਰ ਨੂੰ ਸਮਰਥਨ ਦੇਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।” ਇਹ ਸਕੀਮ ਯੂਕੇ ਵਿੱਚ ਸਿਹਤ ਮਾਹਿਰਾਂ ਨੂੰ ਰਹਿਣ ਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਅਸਾਨ ਬਣਾਉਣ ਵਿੱਚ ਮਦਦ ਕਰੇਗੀ।”