ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਕਰਦੇ ਹਨ। ਉਹ ਚਾਹ ਵਿੱਚ ਚੀਨੀ ਮਿਲਾ ਕੇ ਹੀ ਪੀਂਦੇ ਹਨ। ਸ਼ੂਗਰ ਦੇ ਨਾਲ ਚਾਹ ਪੀਣ ਨਾਲ ਨਾ ਸਿਰਫ ਸ਼ੂਗਰ ਦੇ ਮਰੀਜ਼ਾਂ ਦਾ ਸ਼ੂਗਰ ਲੈਵਲ ਵਧਦਾ ਹੈ ਬਲਕਿ ਭਾਰ ਵੀ ਵਧਦਾ ਹੈ।ਚੀਨੀ ਤੋਂ ਇਲਾਵਾ ਹੋਰ ਵੀ ਕਈ ਕੁਝ ਕੁਦਰਤੀ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਚਾਹ ਨੂੰ ਮਿੱਠਾ ਬਣਾਉਣ ਲਈ ਕੀਤੀ ਜਾ ਸਕਦੀ ਹੈ। ਆਓ ਅਸੀਂ ਤੁਹਾਨੂੰ ਕੁਝ ਕੁਦਰਤੀ ਸਵੀਟਨਰ (Natural Sweetener) ਵਿਕਲਪਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਸਾਨੀ ਨਾਲ ਆਪਣੀ ਚਾਹ ਨੂੰ ਮਿੱਠਾ ਅਤੇ ਸਿਹਤਮੰਦ ਦੋਵੇਂ ਬਣਾ ਸਕਦੇ ਹੋ:
ਸ਼ਹਿਦ- ਚਾਹ ‘ਚ ਚੀਨੀ ਦੀ ਬਜਾਏ ਸ਼ਹਿਦ ਪਾਉਣਾ ਸ਼ੁਰੂ ਕਰ ਦਿਓ। ਸ਼ਹਿਦ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਚਾਹ ਵਿੱਚ ਚੀਨੀ ਦੀ ਥਾਂ ਇਹ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ। ਸ਼ਹਿਦ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕੀਤਾ ਜਾਂਦਾ, ਇਸ ਲਈ ਜਦੋਂ ਚਾਹ ਬਣ ਕੇ ਹੱਲਕੀ ਗਰਮ ਹੋ ਜਾਵੇ ਤਾਂ ਸਵਾਦ ਅਨੁਸਾਰ ਸ਼ਹਿਦ ਪਾਓ, ਨਹੀਂ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਗੁੜ- ਅਸੀਂ ਚਾਹ ਵਿੱਚ ਚੀਨੀ ਦੀ ਥਾਂ ਗੁੜ ਦਾ ਇਸਤੇਮਾਲ ਕਰ ਸਕਦੇ ਹਾਂ। ਇਹ ਨਾ ਸਿਰਫ ਚਾਹ ਨੂੰ ਮਿੱਠਾ ਬਣਾਉਂਦਾ ਹੈ ਬਲਕਿ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਗੁੜ ਸਰੀਰ ਦਾ ਤਾਪਮਾਨ ਕੰਟਰੋਲ ‘ਚ ਰੱਖਦਾ ਹੈ। ਗੁੜ ਐਂਟੀ-ਐਲਰਜਿਕ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਾਹ ਦੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ।
ਨਾਰੀਅਲ ਸ਼ੂਗਰ- ਅੱਜ-ਕੱਲ੍ਹ ਬਜ਼ਾਰ ‘ਚ ਕਈ ਤਰ੍ਹਾਂ ਦੀ ਖੰਡ ਮੌਜੂਦ ਹੈ, ਜਿਸ ‘ਚ ਨਾਰੀਅਲ ਸ਼ੂਗਰ ਯਾਨੀ ਨਾਰੀਅਲ ਤੋਂ ਬਣੀ ਚੀਨੀ ਵੀ ਸ਼ਾਮਲ ਹੈ। ਇਹ ਖੰਡ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਅਜਿਹੇ ‘ਚ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੀ ਚਾਹ ਜਾਂ ਕੌਫੀ ‘ਚ ਚੀਨੀ ਦੀ ਬਜਾਏ ਕੋਕੋਨਟ ਸ਼ੂਗਰ ਮਿਲਾ ਕੇ ਮਿਠਾਸ ਵਧਾ ਸਕਦੇ ਹੋ।
ਕਿਸ਼ਮਿਸ਼- ਚਾਹ ਜਾਂ ਕੌਫੀ ਨੂੰ ਮਿੱਠਾ ਬਣਾਉਣ ਲਈ ਤੁਸੀਂ ਸੌਗੀ ਵੀ ਮਿਲਾ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਚਾਹ ਦਾ ਸੁਆਦ ਤਾਂ ਬਹੁਤ ਹੀ ਵਧੀਆ ਮਿਲਦਾ ਹੈ ਅਤੇ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਰੀਰ ‘ਚ ਖੂਨ ਦੀ ਕਮੀ ਨਹੀਂ ਹੁੰਦੀ ਹੈ। ਇਸ ਕਾਰਨ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਹਨ।