ਐਲਬਰਟਾ ਦੇ ਪ੍ਰੀਮੀਅਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਭਾਸ਼ਣ ‘ਚ ਹੀ ਵਿਵਾਦਤ ਬਿਆਨ ਦੇ ਚੁੱਕੀ ਡੈਨੀਅਲ ਸਮਿਥ ਨੇ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਮੁਆਫੀ ਮੰਗਣ ਦੀ ਬਜਾਏ, ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਕਿ ਉਸਦਾ ਇਰਾਦਾ ਕੈਨੇਡਾ ਵਿੱਚ ਘੱਟ ਗਿਣਤੀਆਂ ਨਾਲ ਵਿਤਕਰੇ ਨੂੰ ਘਟਾ ਕੇ ਪੇਸ਼ ਕਰਨ ਦਾ ਨਹੀਂ ਸੀ।
ਦੱਸਣਯੋਗ ਹੈ ਕਿ ਸਹੁੰ ਚੁੱਕਣ ਤੋਂ ਬਾਅਦ ਡੈਨੀਅਲ ਸਮਿਥ ਨੇ ਤਿੱਖੀ ਬਿਆਨਬਾਜ਼ੀ ਕਰਦੇ ਹੋਏ ਕਿਹਾ ਕਿ ਕੈਨੇਡਾ ‘ਚ ਅਨਵੈਕਸੀਨੇਟਡ ਲੋਕਾਂ ਨਾਲ ਸਭ ਤੋਂ ਵੱਧ ਵਿਤਕਰਾ ਹੋ ਰਿਹਾ ਹੈ। ਇਸ ਤੋਂ ਘੱਟ ਗਿਣਤੀਆਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੀਆਂ ਜਥੇਬੰਦੀਆਂ ਨੇ ਮਾਮਲਾ ਚੁੱਕ ਲਿਆ ਅਤੇ ਕੈਨੇਡਾ ਵਿਚ ਘੱਟ ਗਿਣਤੀਆਂ ਨਾਲ ਵੱਡੇ ਪੱਧਰ ‘ਤੇ ਹੋਏ ਵਿਤਕਰੇ ਦੀਆਂ ਉਦਾਹਰਣਾਂ ਸਾਹਮਣੇ ਆਉਣ ਲੱਗੀਆਂ।
ਪ੍ਰੀਮੀਅਰ ਬਣਨ ਤੋਂ ਦੂਜੇ ਹੀ ਦਿਨ ਡੈਨੀਅਲ ਸਮਿਥ ਬੁਰੀ ਤਰ੍ਹਾਂ ਘਿਰ ਗਈ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦਾ ਇਰਾਦਾ ਟੀਕਾ ਨਾਂ ਲਗਵਾਉਣ ਵਾਲੇ ਲੋਕਾਂ ਨਾਲ ਹੋ ਰਹੇ ਸਲੂਕ ਬਾਰੇ ਗੱਲ ਕਰਨ ਦਾ ਸੀ। ਇਸ ਗੱਲ ਨੂੰ ਘੱਟ ਗਿਣਤੀਆਂ ਨਾਲ ਬਿਲਕੁਲ ਵੀ ਨਹੀਂ ਜੋੜਨਾ ਚਾਹੀਦਾ। ਐਲਬਰਟਾ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ NDP ਵੱਲੋਂ ਡੈਨੀਅਲ ਸਮਿਥ ਦੀ ਸਖ਼ਤ ਸਖਤ ਨਿੰਦਾ ਕਰਦਿਆਂ ਕਿਹਾ ਕਿ ਪ੍ਰੀਮੀਅਰ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਸਾਬਿਰ ਨੇ ਕਿਹਾ ਕਿ ਅਲਬਰਟਾ ਵਿਚ ਹਰ ਥਾਂ `ਤੇ ਵਿਤਕਰਾ ਹੋ ਰਿਹਾ ਹੈ।